ਅਜਮੇਰ ਜ਼ਿਲ੍ਹੇ ਦੇ ਪਿੰਡ ਚਾਚਿਆਵਾਸ ਪਿੰਡ ਵਿਚ ਬਦਮਾਸ਼ ਐੱਸਬੀਆਈ ਏਟੀਐੱਮ ਉਖਾੜ ਲੈ ਗਏ। ਉਨ੍ਹਾਂ ਨੇ ਇਹ ਕੰਮ ਸਿਰਫ 1 ਮਿੰਟ ਵਿਚ ਕੀਤਾ। ਲੋਹੇ ਦੀ ਮੋਟੀ ਚੇਨ ਨਾਲ ਪਹਿਲਾਂ ਮਸ਼ੀਨ ਨੂੰ ਬੰਨ੍ਹਿਆ। ਫਿਰ ਉਸੇ ਚੇਨ ਨੂੰ ਪਿਕਅੱਪ ਵਿਚ ਬੰਨ੍ਹਿਆ ਤੇ ਖਿੱਚ ਲੈ ਗਏ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਗ੍ਰਾਮੀਣ ਐਡੀਸ਼ਨਲ ਐੱਸਪੀ ਵੈਭਵ ਸ਼ਰਮਾ ਨੇ ਦੱਸਿਆ ਕਿ ਅਜਮੇਰ ਦੇ ਗੇਗਲ ਥਾਣਾ ਖੇਤਰ ਸਥਿਤ ਚਚਿਆਵਾਸ ਪਿੰਡ ਵਿਚ ਇਹ ਘਟਨਾ ਹੋਈ ਹੈ। ਰਾਤ ਲਗਭਗ 2.20 ਵਜੇ ਕੁਝ ਬਦਮਾਸ਼ ਉਥੇ ਪਹੁੰਚੇ। ਪਹਿਲਾਂ ਹਥਿਆਰ ਨਾਲ ਏਟੀਐੱਮ ਨੂੰ ਤੋੜਿਆ। ਫਿਰ ਏਟੀਐੱਮ ਨੂੰ ਪਿਕਅੱਪ ‘ਤੇ ਲੱਗੀ ਚੇਨ ਨਾਲ ਉਖਾੜ ਕੇ ਲੈ ਗਏ। ਮੌਕੇ ‘ਤੇ ਐੱਫਐੱਸਐੱਲ ਟੀਮ ਨੂੰ ਵੀ ਬੁਲਾਇਆ ਗਿਆ।
ਵੈਭਵ ਸ਼ਰਮਾ ਨੇ ਦੱਸਿਆ ਕਿ ਐੱਸਬੀਆਈ ਦੇ ਅਧਿਕਾਰੀਆਂ ਨੇ ਸ਼ੁਰੂਆਤੀ ਜਾਂਚ ਵਿਚ ਦੱਸਿਆ ਕਿ ਏਟੀਐੱਮ ਵਿਚ 32 ਲੱਖ ਰੁਪਏ ਦੀ ਰਕਮ ਸੀ। ਬੈਂਕ ਅਧਿਕਾਰੀਆਂ ਨੇ ਇਸ ਬਾਬਤ ਸ਼ਿਕਾਇਤ ਦਿੱਤੀ ਹੈ। ਮਾਮਲੇ ਦੀ ਸੂਚਨਾ ‘ਤੇ ਐਡੀਸ਼ਨਲ ਐੱਸਪੀ ਵਿਕਾਸ ਸਾਂਗਵਾਣ, ਗ੍ਰਾਮੀਣ ਐਡੀਸ਼ਨਲ ਐੱਸਪੀ ਵੈਭਵ ਸ਼ਰਮਾ ਤੇ ਗੇਗਲ ਥਾਣਾ ਅਧਿਕਾਰੀ ਨੰਦੂ ਸਿੰਘ ਥਾਣੇ ਦੇ ਜ਼ਾਬਤੇ ਨਾਲ ਮੌਕੇ ‘ਤੇ ਪਹੁੰਚੇ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਏਟੀਐੱਮ ਵਿਚ ਲੱਗੇ ਸੀਸੀਟੀਵੀ ਨੂੰ ਵੀ ਬਦਮਾਸ਼ਾਂ ਨੇ ਤੋੜ ਦਿੱਤਾ। ਫਿਰ ਵੀ ਪੂਰੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ। ਪੁਲਿਸ ਸੀਸੀਟੀਵੀ ਦੇ ਆਧਾਰ ‘ਤੇ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ।
The post ਅਜਮੇਰ ‘ਚ 32 ਲੱਖ ਰੁ. ਨਾਲ ਭਰਿਆ ATM ਉਖਾੜ ਲੈ ਗਏ ਲੁਟੇਰੇ, ਇੱਕ ਮਿੰਟ ‘ਚ ਦਿੱਤਾ ਵਾਰਦਾਤ ਨੂੰ ਅੰਜਾਮ appeared first on Daily Post Punjabi.