
ਸੈਕ੍ਰਾਮੇਂਟੋ , ਕੈਲੀਫੋਰਨੀਆ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਜ਼ਖਮੀ ਹੋ ਗਏ। ਸੈਕ੍ਰਾਮੇਂਟੋ ਦੀ ਪੁਲਿਸ ਨੇ ਕਿਹਾ ਕਿ ਸ਼ਹਿਰ ਦੇ ਇਸ ਇਲਾਕੇ ਵਿੱਚ ਗੋਲੀਬਾਰੀ ਤੋਂ ਬਾਅਦ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਪੀੜਤਾਂ ਦੀ ਹਾਲਤ ਬਾਰੇ ਤੁਰੰਤ ਪਤਾ ਨਹੀਂ ਚੱਲ ਸਕਿਆ ਹੈ।ਗੋਲੀਬਾਰੀ ਸਵੇਰੇ 2 ਵਜੇ ‘ਤੇ ਗੋਲਡਨ 1 ਸੈਂਟਰ ਦੇ ਨੇੜੇ ਡਾਊਨਟਾਊਨ ਦੇ ਇੱਕ ਹਿੱਸੇ ਵਿੱਚ ਹੋਈ, ਜਿੱਥੇ ਸੈਕਰਾਮੈਂਟੋ ਕਿੰਗਜ਼ ਬਾਸਕਟਬਾਲ ਟੀਮ ਖੇਡਦੀ ਹੈ ਅਤੇ ਪ੍ਰਮੁੱਖ ਸੰਗੀਤ ਸਮਾਰੋਹ ਹੁੰਦੇ ਹਨ । ਰਿਪੋਰਟਾਂ ਮੁਤਾਬਕ ਸੈਕ੍ਰਾਮੈਂਟੋ ਪੁਲਿਸ ਬੁਲਾਰੇ ਸਾਰਜੇਂਟ ਨੇ ਕਿਹਾ ਕਿ ਗੋਲੀਬਾਰੀ 10ਵੀਂ ਤੇ ਜੇ ਸਟ੍ਰੀਟ ਇਲਾਕੇ ਵਿੱਚ ਹੋਈ। ਪੁਲਿਸ ਨੇ ਕਿਹਾ ਕਿ ਜਾਂਚ ਦੌਰਾਨ ਕਈ ਬਲਾਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਪੀੜਤਾਂ ਦੀ ਉਮਰ ਜਾਂ ਪਛਾਣ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ। ਔਨਲਾਈਨ ਪੋਸਟ ਕੀਤੇ ਗਏ ਵੀਡੀਓਜ਼ ਵਿੱਚ ਲੋਕ ਚੀਕਦੇ ਅਤੇ ਗਲੀ ਵਿੱਚ ਭੱਜਦੇ ਦਿਖਾਈ ਦਿੱਤੇ।
The post ਕੈਲੀਫੋਰਨੀਆ ‘ਚ ਤੜਕੇ ਹੋਈ ਗੋਲੀਬਾਰੀ ‘ਚ 6 ਦੀ ਮੌਤ, 9 ਜ਼ਖਮੀ first appeared on Punjabi News Online.
source https://punjabinewsonline.com/2022/04/04/%e0%a8%95%e0%a9%88%e0%a8%b2%e0%a9%80%e0%a8%ab%e0%a9%8b%e0%a8%b0%e0%a8%a8%e0%a9%80%e0%a8%86-%e0%a8%9a-%e0%a8%a4%e0%a9%9c%e0%a8%95%e0%a9%87-%e0%a8%b9%e0%a9%8b%e0%a8%88-%e0%a8%97%e0%a9%8b/