
ਸਰਕਾਰੀ ਖ਼ਬਰ ਏਜੰਸੀ ਤਾਸ ਮੁਤਾਬਕ ਰੂਸ ਵਿੱਚ ਮਾਸਕੋ ਦੀ ਇਕ ਅਦਾਲਤ ਨੇ ਮੈਟਾ (ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਕੰਪਨੀ) ਦੀਆਂ ਗਤੀਵਿਧੀਆਂ ਨੂੰ ਕੱਟੜਪੰਥੀ ਕਰਾਰ ਦਿੱਤਾ ਹੈ। ਅਦਾਲਤ ਨੇ ਰੂਸ ਵਿੱਚ ਇਨ੍ਹਾਂ ਦੋਹਾਂ ਸੋਸ਼ਲ ਮੀਡੀਆ ਪਲੈਟਫਾਰਮ ਉਤੇ ਰੋਕ ਵੀ ਲਗਾ ਦਿੱਤੀ ਹੈ। ਇੰਸਟਾਗ੍ਰਾਮ ਨੂੰ ਮੈਟਾ ਦੇ ਉਸ ਬਿਆਨ ਤੋਂ ਬਾਅਦ ਬਲਾਕ ਕਰ ਦਿੱਤਾ ਗਿਆ ਸੀ ਜਿਸ ਵਿੱਚ ਆਖਿਆ ਸੀ ਕਿ ਯੂਕਰੇਨ ਵਿੱਚ ਸੋਸ਼ਲ ਮੀਡੀਆ ਯੂਜ਼ਰ ਨੂੰ ਪੁਤਿਨ ਅਤੇ ਉਸ ਦੀ ਫੌਜ ਦੇ ਖ਼ਿਲਾਫ਼ ਹਿੰਸਾ ਦੀ ਅਪੀਲ ਕਰਨ ਵਾਲੇ ਸੁਨੇਹੇ ਪੋਸਟ ਕਰ ਸਕਦੇ ਹਨ। 24 ਫਰਵਰੀ ਨੂੰ ਰੂਸ ਯੂਕਰੇਨ ਉਪਰ ਹਮਲੇ ਸ਼ੁਰੂ ਕੀਤੇ ਸਨ।
The post ਰੂਸ ਦੀ ਅਦਾਲਤ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਦੱਸਿਆ ਕੱਟੜਪੰਥੀ ,ਕੀਤਾ ਬੈਨ first appeared on Punjabi News Online.
source https://punjabinewsonline.com/2022/03/22/%e0%a8%b0%e0%a9%82%e0%a8%b8-%e0%a8%a6%e0%a9%80-%e0%a8%85%e0%a8%a6%e0%a8%be%e0%a8%b2%e0%a8%a4-%e0%a8%a8%e0%a9%87-%e0%a8%ab%e0%a9%87%e0%a8%b8%e0%a8%ac%e0%a9%81%e0%a9%b1%e0%a8%95-%e0%a8%85%e0%a8%a4/
Sport:
PTC News