ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਨੂੰ ਇਜ਼ਰਾਈਲ ਤੋਂ ਰੂਸ ਦੇ ਵਿਰੁੱਧ ਸਖ਼ਤ ਰੁਖ਼ ਅਪਨਾਉਣ ਦੀ ਅਪੀਲ ਕੀਤੀ ਅਤੇ ਆਪਣੇ ਦੇਸ਼ ‘ਤੇ ਰੂਸ ਦੇ ਹਮਲੇ ਦੀ ਤੁਲਨਾ ਨਾਜ਼ੀ ਜਰਮਨੀ ਦੀ ਕਾਰਵਾਈ ਨਾਲ ਕੀਤੀ। ਇਜ਼ਰਾਈਲ ਦੇ ਸੰਸਦ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਵਿਚਾਲੇ ਮੁੱਖ ਬੁਲਾਰਾ ਬਣ ਕੇ ਉਭਰੇ। ਉਨ੍ਹਾਂ ਕਿਹਾ ਕਿ ਇਜ਼ਰਾਈਲ ਲਈ ਇਹ ਤੈਅ ਕਰਨ ਦਾ ਸਮਾਂ ਹੈ ਕਿ ਉਹ ਕਿਸ ਦੇ ਨਾਲ ਹੈ ।
ਉਨ੍ਹਾਂ ਕਿਹਾ ਕਿ ਇਜ਼ਰਾਈਲ ਨੂੰ ਰੂਸ ਤੇ ਪਾਬੰਦੀ ਲਗਾ ਕੇ ਅਤੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਕਰਕੇ ਆਪਣੇ ਸਹਿਯੋਗੀ ਪੱਛਮੀ ਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜ਼ੇਲੇਂਸਕੀ ਨੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ‘ਤੇ ਯੂਕਰੇਨ ਵਿਰੁੱਧ ਅੰਤਿਮ ਹੱਲ ‘ਤੇ ਕੰਮ ਕਰਨ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ: ਯੂਕਰੇਨ-ਰੂਸ ਜੰਗ : 98 ਸਾਲਾਂ ਔਰਤ ਵੱਲੋਂ ਫੌਜ ‘ਚ ਭਰਤੀ ਹੋਣ ਦੀ ਪੇਸ਼ਕਸ਼, ਲੜ ਚੁੱਕੀ ਸੀ ਦੂਜੀ ਵਿਸ਼ਵ ਜੰਗ
ਅੰਤਿਮ ਹੱਲ ਸ਼ਬਦ ਦੀ ਵਰਤੋਂ ਨਾਜ਼ੀ ਜਰਮਨੀ ਨੇ ਦੂਜੇ ਵਿਸ਼ਵ ਯੁੱਧ ਦੌਰਾਨ 60 ਲੱਖ ਯਹੂਦੀਆਂ ਦੇ ਯੋਜਨਾਬੱਧ ਕਤਲੇਆਮ ਲਈ ਕੀਤਾ ਸੀ। ਯਹੂਦੀ ਧਰਮ ਨਾਲ ਸਬੰਧ ਰੱਖਣ ਵਾਲੇ ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਰੂਸ ਦੀ ਇੱਕ ਮਿਜ਼ਾਈਲ ਬਾਬੀ ਯਾਰ ‘ਤੇ ਵੀ ਹਮਲਾ ਕਰ ਚੁੱਕੀ ਹੈ। ਬਾਬੀ ਯਾਰ 1941 ਵਿੱਚ ਹੋਏ ਕਤਲੇਆਮ ਵਿੱਚ ਜਾਨ ਗੁਆਉਣ ਵਾਲੇ ਯਹੂਦੀਆਂ ਦੀ ਯਾਦ ਵਿੱਚ ਬਣੀ ਇੱਕ ਯਾਗਦਾਰ ਹੈ, ਜੋ ਯੂਕਰੇਨ ਵਿੱਚ ਸਥਿਤ ਹੈ।
ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਜ਼ੇਲੇਂਸਕੀ ਦੀ ਇਜ਼ਰਾਈਲ ਨੂੰ ਮਦਦ ਦੀ ਅਪੀਲ, ਕਿਹਾ- “ਰੂਸ ‘ਤੇ ਪਾਬੰਦੀ ਲਗਾ ਕੇ ਯੂਕਰੇਨ ਨੂੰ ਹਥਿਆਰਾਂ ਦੀ ਕਰੋ ਸਪਲਾਈ” appeared first on Daily Post Punjabi.
source https://dailypost.in/news/international/ukraine-zelensky-appeals-for-help/