ਬੇਭਰੋਸਗੀ ਮਤੇ ਤੋਂ ਪਹਿਲਾਂ ਇਮਰਾਨ ਖਾਨ ਦੀ ਦੋ-ਟੁਕ, ਕਿਹਾ-‘ਕਿਸੇ ਵੀ ਹਾਲਤ ‘ਚ ਅਸਤੀਫਾ ਨਹੀਂ ਦੇਵਾਂਗਾ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਹੋਣ ਵਾਲੇ ਬੇਭਰੋਸਗੀ ਮਤੇ ਤੋਂ ਪਹਿਲਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ ਅਸਤੀਫਾ ਨਹੀਂ ਦੇਵਾਂਗਾ। PM ਖਾਨ ਨੇ ਕਿਹਾ ਕਿ ਵਿਰੋਧੀ ਧਿਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਖਿਲਾਫ ਬੇਭਰੋਸਗੀ ਪ੍ਰਸਤਾਵ ਸਫਲ ਨਹੀਂ ਹੋਵੇਗਾ। ਬਿਨਾਂ ਜਾਣਕਾਰੀ ਦਿੱਤੇ ਇਮਰਾਨ ਖਾਨ ਨੇ ਕਿਹਾ ਕਿ ਮੈਂ ਕਿਸੇ ਵੀ ਹਾਲਤ ਵਿਚ ਅਸਤੀਫਾ ਨਹੀਂ ਦੇਵਾਂਗਾ। ਮੈਂ ਆਖਰੀ ਗੇਂਦ ਤੱਕ ਖੇਡਾਂਗਾ ਤੇ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਹੈਰਾਨ ਕਰ ਦੇਵਾਂਗੇ ਕਿਉਂਕਿ ਉਹ ਅਜੇ ਵੀ ਦਬਾਅ ਵਿਚ ਹਨ।

ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਨੇ 25 ਮਾਰਚ ਨੂੰ ਬੇਭਰੋਸਗੀ ਪ੍ਰਸਤਾਵ ਲਈ ਸੈਸ਼ਨ ਬੁਲਾਇਆ ਹੈ ਤੇ ਨਿਯਮਾਂ ਮੁਤਾਬਕ ਵੋਟਾਂ ਦੇ ਤਿੰਨ ਦਿਨਾਂ ਬਾਅਦ ਤੇ 7 ਦਿਨਾਂ ਦੇ ਅੰਦਰ ਹੋਣੀਆਂ ਹਨ। ਇਮਰਾਨ ਖਾਨ ਨੇ ਕਿਹਾ ਕਿ ‘ਮੈਂ ਅਜੇ ਤੱਕ ਆਪਣਾ ਕੋਈ ਕਾਰਡ ਨਹੀਂ ਖੇਡਿਆ ਹੈ। ਕੋਈ ਵੀ ਇਸ ਭੁਲੇਖੇ ਵਿੱਚ ਨਾ ਰਹੇ ਕਿ ਮੈਂ ਘਰ ਬੈਠਾਂਗਾ। ਮੈਂ ਅਸਤੀਫਾ ਨਹੀਂ ਦੇਵਾਂਗਾ, ਅਤੇ ਮੈਂ ਕਿਉਂ ਦੇਵਾਂ? ਕੀ ਮੈਨੂੰ ਚੋਰਾਂ ਦੇ ਦਬਾਅ ਕਾਰਨ ਅਸਤੀਫਾ ਦੇ ਦੇਣਾ ਚਾਹੀਦਾ ਹੈ?’

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

ਇਮਰਾਨ ਖਾਨ ਨੇ ਇਹ ਵੀ ਦੁਹਰਾਇਆ ਕਿ ਫੌਜ ਨਾਲ ਉਨ੍ਹਾਂ ਦੇ ਹੁਣ ਤੱਕ ਦੇ ਚੰਗੇ ਸਬੰਧ ਹਨ। ਉਨ੍ਹਾਂ ਕਿਹਾ ਕਿ ਫੌਜ ਦੀ ਆਲੋਚਨਾ ਕਰਨਾ ਗਲਤ ਹੈ ਕਿਉਂਕਿ ਪਾਕਿਸਤਾਨ ਲਈ ਇਕ ਸ਼ਕਤੀਸ਼ਾਲੀ ਫੌਜ ਅਹਿਮ ਹੈ। ਜੇਕਰ ਫੌਜ ਇਥੇ ਨਾ ਹੁੰਦੀ ਤਾਂ ਦੇਸ਼ ਤਿੰਨ ਹਿੱਸਿਆਂ ਵਿਚ ਵੰਡਿਆ ਜਾਂਦਾ। ਨਾਲ ਹੀ ਕਿਹਾ ਕਿ ਸਿਆਸਤ ਲਈ ਫੌਜ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ। ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਜੇਕਰ ਉਹ ਅਹੁਦੇ ਤੋਂ ਹਟਦੇ ਹਨ ਤਾਂ ਉਹ ਚੁੱਪ ਨਹੀਂ ਰਹਿਣਗੇ।

ਇਹ ਵੀ ਪੜ੍ਹੋ : ਅਨਿਲ ਵਿਜ ਦਾ ਕਾਂਗਰਸ ‘ਤੇ ਤੰਜ, ਕਿਹਾ ‘ਇਨ੍ਹਾਂ ਦੀਆਂ ਨੀਤੀਆਂ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਲਈ ਜ਼ਿੰਮੇਵਾਰ’

ਪਾਕਿਸਤਾਨ ਦੇ PM ਇਮਰਾਨ ਖਾਨ ਨੇ ਕਿਹਾ ਕਿ ਮੈਂ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਾਂਗਾ। ਭਾਵੇਂ ਹੀ ਮੇਰੀ ਸਕਰਾਰ ਡੇਗਾ ਦਿੱਤੀ ਜਾਵੇ। ਮੈਂ ਲੋਕਾਂ ਤੇ ਭਗਵਾਨ ਨੂੰ ਧੋਖਾ ਨਹੀਂ ਦੇ ਸਕਦਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੀ ਲੋਕਪ੍ਰਿਯਤਾ ਵਿਚ ਵੀ ਵਾਧਾ ਹੋਇਆ ਹੈ।

The post ਬੇਭਰੋਸਗੀ ਮਤੇ ਤੋਂ ਪਹਿਲਾਂ ਇਮਰਾਨ ਖਾਨ ਦੀ ਦੋ-ਟੁਕ, ਕਿਹਾ-‘ਕਿਸੇ ਵੀ ਹਾਲਤ ‘ਚ ਅਸਤੀਫਾ ਨਹੀਂ ਦੇਵਾਂਗਾ’ appeared first on Daily Post Punjabi.



Previous Post Next Post

Contact Form