ਹਰ 25 ਕਿਲੋਮੀਟਰ ‘ਤੇ ਹੋਵੇਗਾ ਚਾਰਜਿੰਗ ਸਟੇਸ਼ਨ

ਇਲੈਕਟ੍ਰਿਕ ਵਾਹਨਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇਸ ਨੂੰ ਵੇਖਦੇ ਹੋਏ ਉਦਯੋਗ ਮੰਤਰਾਲੇ ਨੇ ਫੇਮ ਇੰਡੀਆ ਸਕੀਮ ਦੇ ਦੂਜੇ ਪੜਾਅ ਦੇ ਤਹਿਤ 2877 ਚਾਰਜਿੰਗ ਸਟੇਸ਼ਨਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਮੰਜੂਰੀ 25 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 68 ਸ਼ਹਿਰਾਂ ਵਿੱਚ ਦਿੱਤੀ ਗਈ ਹੈ। ਹੁਣ ਹਾਈਵੇਅ ਦੇ ਦੋਵੇਂ ਪਾਸੇ ਹਰ 25 ਕਿਲੋਮੀਟਰ ‘ਤੇ ਇੱਕ ਚਾਰਜਿੰਗ ਸਟੇਸ਼ਨ ਹੋਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ 3×3 ਕਿੱਲੋਮੀਟਰ ਦੇ ਗਰਿੱਡ ਵਿੱਚ ਸਟੇਸ਼ਨ ਸਥਾਪਤ ਕੀਤਾ ਗਿਆ ਹੈ। ਇਹ ਫੈਸਲਾ ਸਰਕਾਰ ਵੱਲੋਂ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਲਈ ਲਿਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਦੀ ਯੋਜਨਾ ਹੈ ਕਿ ਇਲੈਕਟ੍ਰਿਕ ਵਾਹਨਾਂ ਲਈ ਇੱਕ ਜ਼ਰੂਰੀ ਚਾਰਜਿੰਗ ਦਾ ਬੁਨਿਆਦੀ ਢਾਂਚਾ ਸਥਾਪਤ ਕੀਤਾ ਜਾਵੇ। ਇਲੈਕਟ੍ਰਿਕ ਦੀ ਮੰਗ ਵੱਧ ਰਹੀ ਹੈ ਜਿਸ ਦੇ ਕਾਰਨ ਸਰਕਾਰ ਸਹੁਲਤ ਮੁਹੱਇਆ ਕਰਵਾਉਣ ਦੀ ਕੋਸ਼ੀਸ਼ ਕਰ ਰਹੀ ਹੈ। ਫੇਮ-2 ਯੋਜਨਾ ਅਪ੍ਰੈਲ 2019 ਵਿੱਚ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਦੀ ਯੋਜਨਾ ਅਤੇ 10,000 ਕਰੋੜ ਰੁਪਏ ਦੇ ਬਜਟ ਨਾਲ ਸ਼ੁਰੂ ਕੀਤੀ ਗਈ ਸੀ। ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਖਰੀਦਣ ‘ਤੇ ਫੇਮ-2 ਸਕੀਮ ਤਹਿਤ ਸਬਸਿਡੀ ਦਾ ਲਾਭ ਖਰੀਦਣ ਵਾਲੇ ਨੂੰ ਮਿਲਦਾ ਹੈ। ਸਰਕਾਰ ਵੱਲੋਂ ਜਾਰੀ ਕੀਤੀ ਸਕੀਰ ਦਾ ਲਾਭ ਆਮ ਲੋਕਾਂ ਨੂੰ ਮਿਲੇਗਾ।

The post ਹਰ 25 ਕਿਲੋਮੀਟਰ ‘ਤੇ ਹੋਵੇਗਾ ਚਾਰਜਿੰਗ ਸਟੇਸ਼ਨ first appeared on Punjabi News Online.



source https://punjabinewsonline.com/2022/03/24/%e0%a8%b9%e0%a8%b0-25-%e0%a8%95%e0%a8%bf%e0%a8%b2%e0%a9%8b%e0%a8%ae%e0%a9%80%e0%a8%9f%e0%a8%b0-%e0%a8%a4%e0%a9%87-%e0%a8%b9%e0%a9%8b%e0%a8%b5%e0%a9%87%e0%a8%97%e0%a8%be-%e0%a8%9a%e0%a8%be%e0%a8%b0/
Previous Post Next Post

Contact Form