ਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਖੁਲਾਸਾ ਕੀਤਾ ਕਿ ਸ਼ੁਰੂਆਤ ਵਿਚ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀ ਦਿੱਖ ਨੂੰ ਲੈ ਕੇ ਨਸਲੀ ਟਿੱਪਣੀਆਂ ਦਾ ਕੀਤੀਆਂ ਜਾਂਦੀਆਂ ਸਨ ਪਰ ਉਹ ਹਮੇਸ਼ਾ ਇਹਨਾਂ ਚੀਜ਼ਾਂ ਖ਼ਿਲਾਫ ਡਟ ਕੇ ਖੜੀ ਰਹੀ। ਲੰਘੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਇਕ ਨਿਊਜ਼ ਟੀਵੀ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ, “ਮੇਰੀ ਆਲੋਚਨਾ ਕੀਤੀ ਜਾਂਦੀ ਸੀ ਕਿ ਮੈਂ ਕਿਵੇਂ ਦੀ ਹਾਂ ਜਾਂ ਮੈਂ ਕਿਵੇਂ ਦੀ ਦਿਖਾਈ ਦਿੰਦੀ ਹਾਂ। ਜਦੋਂ ਕੋਈ ਔਰਤ ਨਿਰਪੱਖ ਹੁੰਦੀ ਹੈ ਅਤੇ ਆਪਣੇ ਵਿਚਾਰ ਖੁੱਲ੍ਹ ਕੇ ਬਿਆਨ ਕਰਦੀ ਹੈ, ਤਾਂ ਇਸ ਨੂੰ ਕਦੇ ਵੀ ਸਹੀ ਤਰੀਕੇ ਨਾਲ ਨਹੀਂ ਲਿਆ ਜਾਂਦਾ। ਮੈਨੂੰ ‘ਮੇਡ ਇਨ ਚਾਈਨਾ’ ਕਿਹਾ ਗਿਆ ਅਤੇ ਮੈਨੂੰ ਆਪਣੀ ਕੌਮੀਅਤ ਸਾਬਤ ਕਰਨ ਲਈ ਕਿਹਾ ਗਿਆ’। ਅਰਜੁਨ ਅਵਾਰਡ ਪ੍ਰਾਪਤਕਰਤਾ ਜਵਾਲਾ ਗੁੱਟਾ ਨੇ ਸਖ਼ਤ ਸੋਸ਼ਲ ਮੀਡੀਆ ਪੁਲਿਸਿੰਗ ਅਤੇ ਕਾਉਂਸਲਿੰਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ, “ਸੋਸ਼ਲ ਮੀਡੀਆ ਪੁਲਿਸਿੰਗ ਨੂੰ ਸਖ਼ਤ ਹੋਣਾ ਚਾਹੀਦਾ ਹੈ। ਕਈ ਵਾਰ ਨੌਜਵਾਨ ਬੱਚੇ ਸੋਸ਼ਲ ਮੀਡੀਆ ‘ਤੇ ਔਰਤਾਂ ਨੂੰ ਤੰਗ ਕਰਨ ਲਈ ਫਰਜ਼ੀ ਆਈਡੀ ਦੀ ਵਰਤੋਂ ਕਰਦੇ ਹਨ। ਸਜ਼ਾ ਤੋਂ ਵੱਧ ਉਹਨਾਂ ਨੂੰ ਸਲਾਹ ਦੀ ਲੋੜ ਹੈ।
The post ‘ਮੈਨੂੰ ਮੇਡ ਇਨ ਚਾਈਨਾ ਕਿਹਾ ਜਾਂਦਾ ਸੀ’-ਜਵਾਲਾ ਗੁੱਟਾ first appeared on Punjabi News Online.
source https://punjabinewsonline.com/2022/03/11/%e0%a8%ae%e0%a9%88%e0%a8%a8%e0%a9%82%e0%a9%b0-%e0%a8%ae%e0%a9%87%e0%a8%a1-%e0%a8%87%e0%a8%a8-%e0%a8%9a%e0%a8%be%e0%a8%88%e0%a8%a8%e0%a8%be-%e0%a8%95%e0%a8%bf%e0%a8%b9%e0%a8%be-%e0%a8%9c%e0%a8%be/