ਲਖੀਮਪੁਰ ਖੀਰੀ ‘ਚ BJP ਨੇ ਜਿੱਤੀਆਂ ਸਾਰੀਆਂ ਸੀਟਾਂ, ਇਥੇ ਹੀ ਮੰਤਰੀ ਦੇ ਮੁੰਡੇ ਨੇ ਕੁਚਲੇ ਸਨ ਕਿਸਾਨ

ਯੂਪੀ ਵਿੱਚ ਲਖੀਮਪੁਰ ਖੀਰੀ ਵਿਧਾਨ ਸਭਾ ਹਲਕੇ ਦੀ ਸੀਟ ਤੋਂ ਪਾਰਟੀ ਜਿੱਤਦੀ ਹੈ ਇਸ ‘ਤੇ ਸਾਰਿਆਂ ਦੀ ਨਜ਼ਰ ਸੀ। ਇਥੇ ਹੀ ਬੀਜੇਪੀ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਨੇ ਕਿਸਾਨ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗੱਡੀ ਹੇਠ ਕੁਚਲਿਆ ਸੀ। ਇਸ ਲਈ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਥੋਂ ਬੀਜੇਪੀ ਨੂੰ ਕਰਾਰੀ ਹਾਰ ਮਿਲੇਗੀ।

ਪਰ ਕਿਆਸ ਰਾਈਆਂ ਦੇ ਉਲਟ ਲਖੀਮਪੁਰ ਖੀਰੀ ਦੀਆਂ ਸਾਰੀਆਂ ਅੱਠੋਂ ਵਿਧਾਨ ਸਭਾ ਸੀਟਾਂ ‘ਤੇ ਭਾਜਪਾ ਨੇ ਦੁਬਾਰਾ ਕਬਜ਼ਾ ਕਰ ਲਿਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ‘ਤੇ ਬੀਜੇਪੀ ਦੀ ਜਿੱਤ ਨਾਲ ਨਾ ਸਿਰਫ ਉਨ੍ਹਾਂ ਦਾ ਕੱਦ, ਸਗੋਂ ਅਹੁਦਾ ਵੀ ਵਧੇਗਾ। ਜਿਨ੍ਹਾਂ ਬ੍ਰਾਹਮਣ ਵੋਟਰਾਂ ਨੂੰ ਸਾਧਣ ਲਈ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੀ ਸੀ, ਹੁਣ ਉਹ ਆਪਣੇ ਮਿਸ਼ਨ ਵਿੱਚ ਖੁੱਲ੍ਹ ਕੇ ਅੱਗੇ ਵਧ ਸਕਣਗੇ।

ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”

ਦਰਅਸਲ ਲਖੀਮਪੁਰ ਖੀਰੀ ਹਿੰਸਾ ਵਿੱਚ ਕਿਸਾਨਾਂ ਸਣੇ 8 ਲੋਕਾਂ ਦੀ ਮੌਤ ਹੋ ਗਈ, ਜਿਸ ਕਰਕੇ ਸਿਆਸਤ ਵਿੱਚ ਭੂਚਾਲ ਆ ਗਿਆ ਸੀ। ਸਿਆਸੀ ਮਾਹਰਾਂ ਮੁਤਾਬਕ ਇਸ ਘਟਨਾ ਤੋਂ ਬਾਅਦ ਦਬਾਅ ਇਸ ਹੱਦ ਤੱਕ ਸੀ ਕਿ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਕਿਸਾਨ ਅੰਦੋਲਨ ਦੌਰਾਨ ਹੋਈ ਇਹ ਘਟਨਾ ਪੂਰੇ ਸੂਬੇ ਵਿੱਚ ਨਤੀਜੇ ਬਦਲਣ ਦੀ ਸਮਰੱਥਾ ਰਖਦੀ ਸੀ ਪਰ ਜਿਸ ਤਰੀਕੇ ਨਾਲ ਬੀਜੇਪੀ ਨੇ ਇਸ ਪੂਰੇ ਮਾਮਲੇ ਵਿੱਚ ਨਾ ਸਿਰਫ਼ ਸੰਗਠਨ ਸਗੋਂ ਆਪਣਏ ਮੰਤਰੀ ਨੂੰ ਬਚਾ ਕੇ ਰਖਿਆ, ਉਸੇ ਦੇ ਸਿੱਟੇ ਵਜੋਂ ਲਖੀਮਪੁਰ ਖੀਰੀ ਦੀਆਂ ਸਾਰੀਆਂ ਅੱਠੇਂ ਸੀਟਾਂ ਪਾਰਟੀ ਦੇ ਖਾਤੇ ਵਿੱਚ ਆਈਆਂ ਹਨ। ਉਹ ਕਹਿੰਦੇ ਹਨ ਕਿ ਬੀਜੇਪੀ ਨੇ ਇਸ ਮਾਮਲੇ ਵਿੱਚ ਕਾਨੂੰਨ ਨੂੰ ਆਪਣਾ ਕੰਮ ਕਰਨ ਦਿੱਤਾ ਤੇ ਮੰਤਰੀ ਸਣੇ ਪਾਰਟੀ ਨੂੰ ਇਸ ਪੂਰੇ ਮਾਮਲੇ ਤੋਂ ਵੱਖ ਰੱਖਿਆ।

The post ਲਖੀਮਪੁਰ ਖੀਰੀ ‘ਚ BJP ਨੇ ਜਿੱਤੀਆਂ ਸਾਰੀਆਂ ਸੀਟਾਂ, ਇਥੇ ਹੀ ਮੰਤਰੀ ਦੇ ਮੁੰਡੇ ਨੇ ਕੁਚਲੇ ਸਨ ਕਿਸਾਨ appeared first on Daily Post Punjabi.



Previous Post Next Post

Contact Form