
ਦੇਸ਼ ਭਰ ‘ਚ ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧ ਗਏ ਹਨ। ਅੱਜ ਪੈਟਰੋਲ 87 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 82 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇਹ ਲਗਾਤਾਰ ਦੂਜੇ ਦਿਨ ਕੀਮਤਾਂ ‘ਚ ਵਾਧਾ ਹੋਇਆੱ ਹੈ। ਪੈਟਰੋਲ ਦੀ ਕੀਮਤ ‘ਚ ਬੁੱਧਵਾਰ ਨੂੰ ਫਿਰ ਤੋਂ 87 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਇਹ ਮੰਗਲਵਾਰ ਨੂੰ ਦਰਾਂ ਵਿੱਚ 80 ਪੈਸੇ ਦਾ ਵਾਧਾ ਦੇਖਣ ਤੋਂ ਬਾਅਦ ਆਇਆ ਹੈ। ਇਸ ਤਰਾਂ ਡੀਜ਼ਲ ਦੀ ਕੀਮਤ ਵਿੱਚ 82 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
ਖ਼ਬਰਾਂ ਅਨੁਸਾਰ ਇਸ ਹਫਤੇ ਕੀਮਤਾਂ ‘ਚ ਲਗਾਤਾਰ ਵਾਧਾ ਕੀਤਾ ਜਾਵੇਗਾ। ਤੇਲ ਕੰਪਨੀਆਂ ਦਾ ਕਹਿਣਾ ਹੈ ਕਿ 12 ਰੁਪਏ ਪ੍ਰਤੀ ਲੀਟਰ ਦੇ ਵਧੇ ਫੇਰ ਹੀ ਸਾਡਾ ਘਾਟਾ ਪੂਰਾ ਹੋਊ।
ਦਿੱਲੀ ਵਿੱਚ ਅੱਜ ਪੈਟਰੋਲ 97.01 ਰੁਪਏ ਅਤੇ ਡੀਜ਼ਲ 88।27 ਰੁਪਏ ਪ੍ਰਤੀ ਲੀਟਰ’ । ਮੁੰਬਈ ‘ਚ ਪੈਟਰੋਲ 111.67 ਰੁਪਏ ਅਤੇ ਡੀਜ਼ਲ 95।85 ਰੁਪਏ ਪ੍ਰਤੀ ਲੀਟਰ ਹੈ। ਚੇਨਈ ‘ਚ ਪੈਟਰੋਲ 102.91 ਰੁਪਏ ਅਤੇ ਡੀਜ਼ਲ 92।95 ਰੁਪਏ ਪ੍ਰਤੀ ਲੀਟਰ , ਕੋਲਕਾਤਾ ‘ਚ ਪੈਟਰੋਲ 106.34 ਰੁਪਏ ਅਤੇ ਡੀਜ਼ਲ 91.42 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
The post ਲਗਾਤਾਰ ਦੂਜੇ ਦਿਨ ਫਿਰ ਵਧੇ ਪੈਟਰੋਲ ਅਤੇ ਡੀਜ਼ਲ ਰੇਟ : ਤੇਲ ਕੰਪਨੀਆਂ ਕਹਿੰਦੀਆਂ 12 ਰੁਪਏ ਵਧੇ ਤਾਂ ਸਾਡੇ ਘਾਟੇ ਪੂਰੇ ਹੋਣਗੇ first appeared on Punjabi News Online.
source https://punjabinewsonline.com/2022/03/23/%e0%a8%b2%e0%a8%97%e0%a8%be%e0%a8%a4%e0%a8%be%e0%a8%b0-%e0%a8%a6%e0%a9%82%e0%a8%9c%e0%a9%87-%e0%a8%a6%e0%a8%bf%e0%a8%a8-%e0%a8%ab%e0%a8%bf%e0%a8%b0-%e0%a8%b5%e0%a8%a7%e0%a9%87-%e0%a8%aa%e0%a9%88/