U19 World Cup: ਸੈਮੀਫਾਈਨਲ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 96 ਦੌੜਾਂ ਨਾਲ ਦਿੱਤੀ ਮਾਤ, ਫਾਈਨਲ ‘ਚ ਬਣਾਈ ਜਗ੍ਹਾ

ICC ਅੰਡਰ-19 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੈਚ ਬੁੱਧਵਾਰ ਨੂੰ ਭਾਰਤੀ ਅੰਡਰ-19 ਟੀਮ ਅਤੇ ਆਸਟ੍ਰੇਲੀਆ ਦੀ ਅੰਡਰ-19 ਟੀਮ ਵਿਚਾਲੇ ਐਂਟੀਗੁਆ ਦੇ ਕੂਲੀਜ਼ ਕ੍ਰਿਕਟ ਮੈਦਾਨ ‘ਤੇ ਖੇਡਿਆ ਗਿਆ । ਇਸ ਹਾਈ ਵੋਲਟੇਜ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਵਿਰੋਧੀ ਟੀਮ ਨੂੰ 96 ਦੌੜਾਂ ਨਾਲ ਮਾਤ ਦਿੰਦੇ ਹੋਏ ਫਾਈਨਲ ਵਿੱਚ ਐਂਟਰੀ ਮਾਰੀ । ਇਸ ਦੇ ਨਾਲ ਹੀ ਟੀਮ ਇੰਡੀਆ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ 5 ਫਰਵਰੀ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ । ਟੀਮ ਇੰਡੀਆ ਲਗਾਤਾਰ ਚੌਥੀ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਹੈ।

U19 World Cup 2022
U19 World Cup 2022

ਕੁਲੀਜ਼ ਵਿੱਚ ਇਸ ਵੱਡੀ ਜਿੱਤ ਤੋਂ ਇਲਾਵਾ ਟੀਮ ਇੰਡੀਆ ਨੇ ਇੱਕ ਖਾਸ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ । ਦਰਅਸਲ, ਆਸਟ੍ਰੇਲੀਆ ਖਿਲਾਫ ਸੈਮੀਫਾਈਨਲ ਮੈਚ ਵਿੱਚ ਮਿਲੀ ਇਸ ਵੱਡੀ ਜਿੱਤ ਦੇ ਨਾਲ ਹੀ ਭਾਰਤੀ ਟੀਮ ਲਗਾਤਾਰ ਚਾਰ ਵਾਰ ICC ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਟੀਮ ਇੰਡੀਆ ਨੇ ਪਹਿਲੀ ਵਾਰ ਸਾਲ 2000 ਵਿੱਚ ਫਾਈਨਲ ਲਈ ਟਿਕਟ ਕੱਟੀ ਸੀ ।

ਇਹ ਵੀ ਪੜ੍ਹੋ: ਪੰਜਾਬ ‘ਚ ਅੱਜ ਪੈ ਸਕਦਾ ਹੈ ਮੀਂਹ, 4 ਅਤੇ 5 ਫਰਵਰੀ ਨੂੰ ਸੰਘਣੀ ਧੁੰਦ ਪੈਣ ਦੀ ਚਿਤਾਵਨੀ

ਭਾਰਤ ਨੇ ਪਹਿਲਾਂ ਖੇਡਦਿਆਂ 50 ਓਵਰਾਂ ਵਿੱਚ ਪੰਜ ਵਿਕਟਾਂ ’ਤੇ 290 ਦੌੜਾਂ ਬਣਾਈਆਂ ਸਨ । ਇਸਦੇ ਜਵਾਬ ਵਿੱਚ ਆਸਟ੍ਰੇਲੀਆ ਦੀ ਟੀਮ 194 ਦੌੜਾਂ ‘ਤੇ ਹੀ ਢੇਰ ਹੋ ਗਈ । ਭਾਰਤ ਲਈ ਬੱਲੇਬਾਜ਼ੀ ਕਰਦਿਆਂ ਕਪਤਾਨ ਯਸ਼ ਧੂਲ ਨੇ ਸਭ ਤੋਂ ਵੱਧ 110 ਦੌੜਾਂ ਬਣਾਈਆਂ । ਗੇਂਦਬਾਜ਼ੀ ਵਿੱਚ ਵਿੱਕੀ ਓਸਵਾਲ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।

U19 World Cup 2022
U19 World Cup 2022

ਦੱਸ ਦੇਈਏ ਕਿ 1998 ਤੋਂ ਬਾਅਦ ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕੁੱਲ ਛੇ ਮੈਚ ਖੇਡੇ ਗਏ ਹਨ ਅਤੇ ਭਾਰਤੀ ਟੀਮ ਨੇ ਇਨ੍ਹਾਂ ਸਾਰਿਆਂ ਵਿੱਚ ਜਿੱਤ ਦਰਜ ਕੀਤੀ ਹੈ । ਭਾਰਤ ਨੇ ਨਾਕਆਊਟ ਮੈਚਾਂ ਵਿੱਚ ਆਸਟ੍ਰੇਲੀਆ ਖਿਲਾਫ਼ ਕੁੱਲ ਚਾਰ ਮੈਚ ਖੇਡੇ ਹਨ ਅਤੇ ਸਾਰਿਆਂ ਵਿੱਚ ਜਿੱਤ ਦਰਜ ਕੀਤੀ । ਟੀਮ ਇੰਡੀਆ ਨੇ 2012 ਅਤੇ 2018 ਦੇ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟ੍ਰੇਲੀਆ ਨੂੰ ਹਰਾਇਆ ਸੀ । ਇਸ ਤੋਂ ਇਲਾਵਾ ਟੀਮ ਇੰਡੀਆ ਨੇ 2000 ਦੇ ਸੈਮੀਫਾਈਨਲ ਵਿੱਚ ਵੀ ਆਸਟ੍ਰੇਲੀਆ ਨੂੰ ਹਰਾਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”

The post U19 World Cup: ਸੈਮੀਫਾਈਨਲ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 96 ਦੌੜਾਂ ਨਾਲ ਦਿੱਤੀ ਮਾਤ, ਫਾਈਨਲ ‘ਚ ਬਣਾਈ ਜਗ੍ਹਾ appeared first on Daily Post Punjabi.



source https://dailypost.in/news/sports/u19-world-cup-2022/
Previous Post Next Post

Contact Form