
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੋਆ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੇ ਉਮੀਦਵਾਰਾਂ ਦੀ ਈਮਾਨਦਾਰੀ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਉਮੀਦਵਾਰ ਬੜੇ ਧਿਆਨ ਨਾਲ ਚੁਣੇ ਹਨ, ਸਾਰੇ ਈਮਾਨਦਾਰ ਹਨ ਪਰ ‘’ਉਮੀਦਵਾਰ ਸਿਰਫ਼ ਈਮਾਨਦਾਰ ਹੋਣਾ ਹੀ ਨਹੀਂ ਚਾਹੀਦਾ ਦਿਸਣਾ ਵੀ ਚਾਹੀਦਾ ਹੈ’’। ‘’ਉਮੀਦਵਾਰ ਆਪਣੇ ਵੱਲੋਂ ਦਸਤਖ਼ਤ ਕੀਤੇ ਹਲਫ਼ੀਆ ਬਿਆਨ ਦੀ ਇੱਕ-ਇੱਕ ਕਾਪੀ ਹਰ ਘਰ ਵਿੱਚ ਪਹੁੰਚਾਏਗਾ।‘’ ਕੇਜਰੀਵਾਲ ਨੇ ਕਿਹਾ ਕਿ ਐਫ਼ੀਡੈਵਿਟ ਵਿੱਚ,’’ਅਸੀਂ ਕਹਿ ਰਹੇ ਹਾਂ ਕਿ ਜੇ ਮੈਂ ਬੇਈਮਾਨੀ ਕਰਾਂ ਜਾਂ ਆਪਣੀ ਪਾਰਟੀ ਬਦਲਾਂ ਤਾਂ ਤੁਸੀਂ ਮੇਰੇ ਉੱਪਰ ਕੇਸ ਕਰ ਸਕਦੇ ਹੋ।‘’ ਉਨ੍ਹਾਂ ਨੇ ਕਿਹਾ,’’ਭਰੋਸਾ ਤੋੜਨ ਅਤੇ ਝੂਠਾ ਹਲਫ਼ੀਆ ਬਿਆਨ ਦੇਣ ਸਮੇਤ ਕਈ ਕਿਸਮ ਦੇ ਫਿਰ ਕੇਸ ਬਣਨਗੇ। ਇਸ ਤਰ੍ਹਾਂ ਅਸੀਂ ਲੋਕਾਂ ਨੂੰ ਤਾਕਤ ਦੇ ਰਹੇ ਹਾਂ।‘’ ਇਸ ਮੌਕੇ ਉਮੀਦਵਾਰਾਂ ਦੇ ਹਲਫ਼ੀਆ ਬਿਆਨ ਪੜ੍ਹ ਕੇ ਵੀ ਸੁਣਾਇਆ ਗਿਆ।
ਪਰ ਕੇਜਰੀਵਾਲ ਨੇ ਪੰਜੱਬ ਲਈ ਅਜਿਹਾ ਐਲਾਨ ਨਹੀਂ ਕੀਤਾ ਹੈ ।
The post ਗੋਆ ‘ਚ ਤਾਂ ‘ਆਪ’ ਦੇ ਉਮੀਦਵਾਰ ਹਲਫ਼ੀਆ ਬਿਆਨ ਲਿਖ ਕੇ ਘਰ-ਘਰ ਦੇਣਗੇ ਪਰ ਪੰਜਾਬ ਵਿੱਚ… first appeared on Punjabi News Online.
source https://punjabinewsonline.com/2022/02/03/%e0%a8%97%e0%a9%8b%e0%a8%86-%e0%a8%9a-%e0%a8%a4%e0%a8%be%e0%a8%82-%e0%a8%86%e0%a8%aa-%e0%a8%a6%e0%a9%87-%e0%a8%89%e0%a8%ae%e0%a9%80%e0%a8%a6%e0%a8%b5%e0%a8%be%e0%a8%b0-%e0%a8%b9/