
ਖ਼ੈਬਰ ਪਖ਼ਤੂਨਖਵਾ ਸੂਬੇ ਦੇ ਹਰੀਪੁਰ ਜ਼ਿਲ੍ਹੇ ‘ਚ ਸਥਾਨਕ ਪ੍ਰਸ਼ਾਸਨ ਨੇ ਹਰੀ ਸਿੰਘ ਨਲੂਆ ਦਾ ਬੁੱਤ ਹਟਾ ਦਿੱਤਾ ਹੈ। ਇਹ ਬੁੱਤ 2017 ਵਿਚ ਪੰਜਾਬ ਦੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਦੇ ਸਭ ਤੋਂ ਸਫ਼ਲ ਜਰਨੈਲ ਮੰਨੇ ਜਾਂਦੇ ਹਰੀ ਸਿੰਘ ਨਲੂਆ ਦੇ ਨਾਮ ‘ਤੇ ਰੱਖੇ ਗਏ ਚੌਕ ‘ਤੇ ਸਥਾਪਿਤ ਕੀਤਾ ਗਿਆ ਸੀ। ਉਸ ਵੇਲੇ ਕਿਹਾ ਗਿਆ ਸੀ ਕਿ ਹਰੀਪੁਰ ਦੇ ਸੰਸਥਾਪਕ ਦਾ ਬੁੱਤ ਧਾਰਮਿਕ ਸੈਰ-ਸਪਾਟੇ ਅਤੇ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰੇਗਾ।
ਹਰੀਪੁਰ ਵਿੱਚ ਜਿਸ ਚੌਕ ਵਿੱਚ ਇਹ ਬੁੱਤ ਸਥਾਪਿਤ ਕੀਤਾ ਗਿਆ ਸੀ, ਉਸ ਨੂੰ ‘ਪੜੀਆਂ ਚੌਕ’ ਕਿਹਾ ਜਾਂਦਾ ਹੈ। ਇਹ ਕਾਰਾਕੋਰਮ ਹਾਈਵੇਅ ‘ਤੇ ਸਥਿਤ ਹੈ ਜੋ ਹਰੀਪੁਰ ਨੂੰ ਇਸਲਾਮਾਬਾਦ, ਰਾਵਲਪਿੰਡੀ ਅਤੇ ਐਬਟਾਬਾਦ ਨਾਲ ਜੋੜਦਾ ਹੈ। ਸਥਾਨਕ ਵਾਸੀਆਂ ਮੁਤਾਬਕ ਬੁੱਤ ਹਟਾਉਣ ਤੋਂ ਬਾਅਦ ਚੌਕ ‘ਤੇ ਮੋਟੇ ਅੱਖਰਾਂ ‘ਚ ‘ਸਿਦੀਕ-ਏ-ਅਕਬਰ ਚੌਕ’ ਲਿਖਿਆ ਹੈ, ਜਿਸ ਦੀ ਕਥਿਤ ਤੌਰ ‘ਤੇ ਇਕ ਧਾਰਮਿਕ ਸੰਸਥਾ ਵੱਲੋਂ ਮੰਗ ਕੀਤੀ ਜਾ ਰਹੀ ਸੀ। ਬੁੱਤ ਹਟਾਉਣ ਤੋਂ ਪਹਿਲਾਂ ਵੀ, ਕੁਝ ਸਥਾਨਕ ਲੋਕ ਇਸ ਚੌਕ ਦਾ ਨਾਮ ‘ਸਿੱਦੀਕ-ਏ-ਅਕਬਰ ਚੌਕ’ ਦੀ ਆਖਦੇ ਸਨ।
The post ਖ਼ੈਬਰ ਪਖ਼ਤੂਨਖਵਾ ਸੂਬੇ ਦੇ ਹਰੀਪੁਰ ਚੋਂ ਢਾਹਿਆ ਗਿਆ ਹਰੀ ਸਿੰਘ ਨਲੂਆ ਦਾ ਬੁੱਤ first appeared on Punjabi News Online.
source https://punjabinewsonline.com/2022/02/02/%e0%a8%96%e0%a8%bc%e0%a9%88%e0%a8%ac%e0%a8%b0-%e0%a8%aa%e0%a8%96%e0%a8%bc%e0%a8%a4%e0%a9%82%e0%a8%a8%e0%a8%96%e0%a8%b5%e0%a8%be-%e0%a8%b8%e0%a9%82%e0%a8%ac%e0%a9%87-%e0%a8%a6%e0%a9%87-%e0%a8%b9/