PM ਮੋਦੀ ਨੇ ਐੱਨ.ਸੀ.ਸੀ. ਰੈਲੀ ਨੂੰ ਕੀਤਾ ਸੰਬੋਧਨ

The Fact News Punjabi
ਸਾਡੀ ਅੱਖ, ਤੁਹਾਡਾ ਪੱਖ 
PM ਮੋਦੀ ਨੇ ਐੱਨ.ਸੀ.ਸੀ. ਰੈਲੀ ਨੂੰ ਕੀਤਾ ਸੰਬੋਧਨ
Jan 28th 2022, 11:30, by Narinder Jagga

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 28

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਧਾਨੀ ਸਥਿਤ ਕਰਿਯੱਪਾ ਗਰਾਊਂਡ 'ਚ 'ਰਾਸ਼ਟਰੀ ਕੈਡੇਟ ਕੋਰ' (ਐੱਨ.ਸੀ.ਸੀ.) ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸੰਸਥਾ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਸਿਲਸਿਲੇ 'ਚ ਇਕ ਉੱਚ ਪੱਧਰੀ ਸਮੀਖਿਆ ਕਮੇਟੀ ਵੀ ਗਠਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ 'ਚ ਦੇਸ਼ ਦੇ ਸਰਹੱਦੀ ਖੇਤਰਾਂ 'ਚ ਇਕ ਲੱਖ ਨਵੇਂ ਕੈਡੇਟ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਫ਼ੌਜ 'ਚ ਔਰਤਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਰਹੀ ਹੈ। ਏਅਰਫ਼ੋਰਸ 'ਚ ਦੇਸ਼ ਦੀਆਂ ਧੀਆਂ ਲੜਾਕੂ ਜਹਾਜ਼ ਉਡਾ ਰਹੀਆਂ ਹਨ। ਅਜਿਹੇ 'ਚ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਐੱਨ.ਸੀ.ਸੀ. 'ਚ ਵੀ ਵੱਧ ਤੋਂ ਵੱਧ ਕੁੜੀਆਂ ਸ਼ਾਮਲ ਹੋਣ।

ਉਨ੍ਹਾਂ ਨੌਜਵਾਨ ਕੈਡੇਟਾਂ ਨੂੰ ਨਸ਼ੇ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਅਤੇ ਇਸ ਦੀ ਸ਼ੁਰੂਆਤ ਆਪਣੇ ਕੈਂਪਸ ਤੋਂ ਕਰਨ ਲਈ ਕਿਹਾ। ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੂੰ 'ਗਾਰਡ ਆਫ਼ ਆਨਰ' ਦਿੱਤਾ ਗਿਆ। ਉਨ੍ਹਾਂ ਨੇ ਐੱਨ.ਸੀ.ਸੀ. ਟੁਕੜੀਆਂ ਦੇ ਮਾਰਚ ਪੋਸਟ ਦੀ ਸਮੀਖਿਆ ਕੀਤੀ ਅਤੇ ਐੱਨ.ਸੀ.ਸੀ. ਕੈਡੇਟਾਂ ਨੂੰ ਫ਼ੌਜ ਕਾਰਵਾਈ, ਮਾਈਕ੍ਰੋਲਾਈਟ ਜਹਾਜ਼ਾਂ 'ਚ ਉਡਾਣ ਦੇ ਨਾਲ-ਨਾਲ ਸੰਸਕ੍ਰਿਤੀ ਪ੍ਰੋਗਰਾਮਾਂ 'ਚ ਆਪਣੇ ਸ਼ਾਨਦਾਰ ਹੁਨਰ ਦਾ ਪ੍ਰਦਰਾਨ ਕਰਦੇ ਦੇਖਿਆ।

Facebook Page: https://www.facebook.com/factnewsnet

See videos:https://www.youtube.com/c/TheFACTNews/videos

The post PM ਮੋਦੀ ਨੇ ਐੱਨ.ਸੀ.ਸੀ. ਰੈਲੀ ਨੂੰ ਕੀਤਾ ਸੰਬੋਧਨ appeared first on The Fact News Punjabi.

You are receiving this email because you subscribed to this feed at blogtrottr.com.

If you no longer wish to receive these emails, you can unsubscribe from this feed, or manage all your subscriptions.
Previous Post Next Post

Contact Form