ਕੋਵਿਡ-19 ਕਾਰਨ ਆਪਣੇ ਰਿਸ਼ਤੇਦਾਰਾਂ ਨੂੰ ਗੁਆਉਣ ਵਾਲੇ ਦਿੱਲੀ ਨਿਵਾਸੀਆਂ ਨੂੰ ਦਿੱਲੀ ਡਿਜ਼ਾਸਟਰ ਰਿਸਪਾਂਸ ਫੰਡ (DDRF) ਤੋਂ 50,000 ਰੁਪਏ ਦੀ ਯਕਮੁਸ਼ਤ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਦਿੱਲੀ ਸਰਕਾਰ ਵੱਲੋਂ ਪਹਿਲਾਂ ਹੀ ਦਿੱਤੀ ਜਾ ਰਹੀ 50,000 ਰੁਪਏ ਦੀ ਸਹਾਇਤਾ ਤੋਂ ਇਲਾਵਾ ਹੋਵੇਗੀ। ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਪੀੜਤ ਪਰਿਵਾਰਾਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸ ਸਬੰਧ ਵਿੱਚ ਹਫਤੇ ਦੇ ਅੰਤ ਤੱਕ ਨੋਟਿਸ ਜਾਰੀ ਕੀਤੇ ਜਾਣ ਦੀ ਉਮੀਦ ਹੈ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ‘ਮੁੱਖ ਮੰਤਰੀ ਕੋਵਿਡ-19 ਪਰਿਵਾਰਕ ਵਿੱਤੀ ਸਹਾਇਤਾ ਯੋਜਨਾ’ ਤਹਿਤ ਦਿੱਲੀ ਸਰਕਾਰ ਵੱਲੋਂ ਲਗਭਗ 21,000 ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਹੁਣ ਇਸ ਤੋਂ ਇਲਾਵਾ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਵੀ ਮਿਲੇਗੀ।
The post ਕੋਵਿਡ ਪ੍ਰਭਾਵਿਤ ਪਰਿਵਾਰਾਂ ਨੂੰ DDRF ਤੋਂ 50 ਹਜ਼ਾਰ ਰੁਪਏ ਦੀ ਮਿਲੇਗੀ ਮਦਦ appeared first on Daily Post Punjabi.
source https://dailypost.in/news/national/%e0%a8%95%e0%a9%8b%e0%a8%b5%e0%a8%bf%e0%a8%a1-%e0%a8%aa%e0%a9%8d%e0%a8%b0%e0%a8%ad%e0%a8%be%e0%a8%b5%e0%a8%bf%e0%a8%a4-%e0%a8%aa%e0%a8%b0%e0%a8%bf%e0%a8%b5%e0%a8%be%e0%a8%b0%e0%a8%be%e0%a8%82/