ਕੀ ਧੋਨੀ, ਸਚਿਨ ਬਣਨਗੇ ਜੰਗ ਦਾ ਹਿੱਸਾ? ਟੈਰੀਟੋਰੀਅਲ ਆਰਮੀ ਨੂੰ ਰੱਖਿਆ ਮੰਤਰਾਲੇ ਨੇ ਦਿੱਤਾ ਸੱਦਾ

ਰੱਖਿਆ ਮੰਤਰਾਲੇ ਵੱਲੋਂ ਫੌਜਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਟੈਰੀਟੋਰੀਅਲ ਆਰਮੀ ਨੂੰ ਸੱਦਾ ਦੇ ਦਿੱਤਾ ਜਾਵੇ। ਦੱਸ ਦੇਈਏ ਕਿ TS ਯਾਨੀ ਟੈਰੀਟੋਰੀਅਲ ਆਰਮੀ ਇਕ ਅਜਿਹੀ ਯੂਨਿਟ ਹੈ ਜਿਹੜੀ ਸੈਕੰਡ ਲਾਈਨ ਵਿਚ ਰਹਿੰਦੀ ਹੈ। CRPF, BSF ਫਰੰਟ ਲਾਈਨ ਹੁੰਦੇ ਹਨ ਤੇ ਟੈਰੀਟੋਰੀਅਲ ਸੈਕੰਡ ਲਾਈਨਰ ਹੁੰਦੇ ਹਨ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਧੋਨੀ, ਸਚਿਨ ਤੋਂ ਇਲਾਵਾ ਹੋਰ ਦਿੱਗਜਾਂ ਨੂੰ ਵੀ ਸੱਦਾ ਆ ਸਕਦਾ ਹੈ। ਇਸ ਵਿਚ ਕ੍ਰਿਕਟਰ ਧੋਨੀ ਸਣੇ ਸਚਿਨ ਕਾਂਗਰਸ ਪਾਰਟੀ ਦੇ ਲੀਡਰ ਸਚਿਨ ਪਾਇਲਟ ਸਣਏ ਅਨੁਰਾਗ ਠਾਕੁਰ ਦਾ ਨਾਂ ਵੀ ਸ਼ਾਮਲ ਹੈ।

ਖੇਡ ਜਾਂ ਹੋਰਨਾਂ ਖੇਤਰਾਂ ਵਿਚ ਚੰਗਾ ਕੰਮ ਕਰਨ ਵਾਲੇ ਕੁਝ ਲੋਕਾਂ ਨੂੰ ਫੌਜ ਵਿਚ ਸਨਮਾਨਿਤ ਅਹੁਦੇ ਮਿਲਦੇ ਹਨ। ਉਨ੍ਹਾਂ ਵਿਚ ਸਚਿਨ ਤੇਂਦੁਲਕਰ ਤੇ ਮਹਿੰਦਰ ਸਿੰਘ ਧੋਨੀ ਦਾ ਨਾਂ ਵੀ ਹੈ। ਦੋਵਾਂ ਨੂੰ ਆਫਿਸਰ ਰੈਂਕ ਮਿਲਿਆ ਹੈ। ਅਜਿਹੇ ਵਿਚ ਸਵਾਲ ਇਹ ਹੈ ਕਿ ਕੀ ਸਚਿਨ ਤੇਂਦੁਲਕਰ ਤੇ ਧੋਨੀ ਨੂੰ ਵੀ ਜੰਗ ਲਈ ਜਾਣਾ ਪਵੇਗਾ?

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਅਹਿਮ ਫੈਸਲਾ, ਮੀਟਿੰਗ ‘ਚ ਐਂਟੀ ਡਰੋਨ ਸਿਸਟਮ ਨੂੰ ਖਰੀਦਣ ਨੂੰ ਦਿੱਤੀ ਮਨਜ਼ੂਰੀ

ਦੱਸ ਦੇਈਏ ਕਿ ਸਚਿਨ ਤੇਂਦੁਲਕਰ ਨੂੰ ਭਾਰਤੀ ਹਵਾਈ ਫੌਜ ਵਿਚ 2010 ਵਿਚ ਗਰੁੱਪ ਕੈਪਟਨ ਦੀ ਸਨਮਾਨਿਤ ਰੈਂਕ ‘ਤੇ ਹਨ। ਧੋਨੀ ਨੂੰ ਭਾਰਤੀ ਫੌਜ ਵਿਚ ਲੈਫਟੀਨੈਂਟ ਕਰਨਲ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਧੋਨੀ ਤਾਂ ਫੌਜ ਵਿਚ ਜਾ ਕੇ ਸਮਾਂ ਵੀ ਬਿਤਾਉਂਦੇ ਆਏ ਹਨ। ਉਨ੍ਹਾਂ ਦਾ ਹੌਸਲਾ ਵੀ ਵਧਾਉਂਦੇ ਹਨ। ਹੁਣ ਸਵਾਲ ਹੈ ਕਿ ਕੀ ਵੱਡੀ ਜੰਗ ਹੋਣ ‘ਤੇ ਇਨ੍ਹਾਂ ਦੋਵਾਂ ਨੂੰ ਵੀ ਦੇਸ਼ ਸੇਵਾ ਲਈ ਜਾਣਾ ਪਵੇਗਾ। ਇਹ ਖਿਡਾਰੀ ਟੈਰੀਟੋਰੀਅਲ ਆਰਮੀ ਦਾ ਹਿੱਸਾ ਹਨ ਜੋ ਨਾਗਰਿਕਾਂ ਨੂੰ ਟ੍ਰੇਨਿੰਗ ਦੇ ਕੇ ਐਮਰਜੈਂਸੀ ਲਈ ਤਿਆਰ ਕਰਦੀ ਹੈ। ਧੋਨੀ ਵੀ ਬਤੌਰ ਲੈਫਟੀਨੈਂਟ ਕਰਨਲ ਇਸ ਆਰਮੀ ਦਾ ਹਿੱਸਾ ਹਨ।

The post ਕੀ ਧੋਨੀ, ਸਚਿਨ ਬਣਨਗੇ ਜੰਗ ਦਾ ਹਿੱਸਾ? ਟੈਰੀਟੋਰੀਅਲ ਆਰਮੀ ਨੂੰ ਰੱਖਿਆ ਮੰਤਰਾਲੇ ਨੇ ਦਿੱਤਾ ਸੱਦਾ appeared first on Daily Post Punjabi.



source https://dailypost.in/news/sports/ministry-of-defense-invites/
Previous Post Next Post

Contact Form