ਪਾਕਿਸਤਾਨ ਵੱਲੋ ਆਪਣੇ ਨਾਗਰਿਕਾਂ ਦੀ ਜਾਨ ਖਤਰੇ ਵਿਚ ਪਾਈ ਜਾ ਰਹੀ ਹੈ। ਇਹ ਜਾਣਕਾਰੀ ਭਾਰਤ ਸਰਕਾਰ ਨੇ ਪ੍ਰੈੱਸ ਕਾਨਫਰੰਸ ਵਿਚ ਦਿੱਤੀ। ਜਦੋਂ ਪਾਕਿ ਵੱਲੋਂ ਭਾਰਤ ਵਲ ਨੂੰ ਡ੍ਰੋਨ ਛੱਡੇ ਜਾ ਰਹੇ ਸੀ ਤਾਂ ਭਾਰਤ ਨੇ ਜਵਾਬੀ ਕਾਰਵਾਈ ਕੀਤੀ ਤਾਂ ਪਾਕਿਸਤਾਨ ਨੇ ਆਮ ਨਾਗਰਿਕਾਂ ਲਈ ਆਪਣੀ ਏਅਰਸਪੇਸ ਨੂੰ ਬੰਦ ਨਹੀਂ ਕੀਤਾ। ਕੌਮਾਂਤਰੀ ਉਡਾਣਾਂ ਰੋਜ਼ਾਨਾ ਦੀ ਤਰ੍ਹਾਂ ਜਾਰੀ ਰੱਖੀਆਂ। ਆਮ ਨਾਗਰਿਕਾਂ ਨੂੰ ਪਾਕਿਸਤਾਨ ਢਾਲ ਬਣਾ ਕੇ ਵਰਤ ਰਿਹਾ ਹੈ ਤਾਂ ਕਿ ਭਾਰਤਜਵਾਬੀ ਕਾਰਵਾਈ ਨਾ ਕਰ ਸਕੇ।
ਕਰਨਲ ਸੋਫੀਆ ਕੁਰੈਸ਼ੀ ਤੇ ਵਿੰਗ ਕਾਂਡਰ ਵਯੋਮਿਕਾ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਇਸ ਵਿਚ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਮੌਜੂਦ ਰਹੇ। ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਵਿਚ ਲਗਾਤਾਰ ਸੀਜ਼ ਫਾਇਰ ਦੀ ਵੀ ਉਲੰਘਣਾ ਕੀਤੀ ਗਈ। 8-9 ਮਈ ਦੀ ਮੱਧ ਰਾਤ ਨੂੰ ਪਾਕਿਸਤਾਨੀ ਫੌਜ ਨੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਕਈ ਵਾਰ ਹਮਲਾ ਕੀਤਾ। ਕੌਮਾਂਤਰੀ ਸਰਹੱਦ ‘ਤੇ 36 ਥਾਵਾਂ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ। ਲਗਭਗ 300-400 ਡ੍ਰੋਨ ਦੀ ਵਰਤੋਂ ਕੀਤੀ ਗਈ। ਇਸ ਦਾ ਮਕਸਦ ਖੁਫੀਆ ਤੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਜਾਣਕਾਰੀ ਲੈਣਾ ਸੀ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਤੁਰਕੀਏ ਦੇ ਡ੍ਰੋਨ ਸਨ। ਭਾਰਤੀ ਫੌਜਾਂ ਨੇ ਇਨ੍ਹਾਂ ਨੂੰ ਨਸ਼ਟ ਕਰ ਦਿੱਤਾ। ਪਾਕਿਸਤਾਨ ਨੇ LOC ‘ਤੇ ਫਾਇਰਿੰਗ ਕੀਤੀ, ਇਸ ਵਿਚ ਕੁਝ ਜਵਾਨ ਜ਼ਖਮੀ ਹੋਏ। 7 ਮਈ ਦੀ ਰਾਤ ਨੂੰ 8.30 ਵਜੇ ਮਿਜ਼ਾਈਲ ਤੇ ਡ੍ਰੋਨ ਹਮਲਾ ਕੀਤਾ ਤੇ ਉਸ ਦੌਰਾਨ ਆਪਣਾ ਏਅਰਸਪੇਸ ਬੰਦ ਨਹੀਂ ਕੀਤਾ। ਨਾਗਰਿਕਾਂ ਦਾ ਇਸਤੇਮਾਲ ਢਾਲ ਲਈ ਕੀਤਾ ਗਿਆ।
ਪੰਜਾਬ ਸੈਕਟਰ ਵਿਚ ਹਾਈ ਏਅਰ ਡਿਫੈਂਸ ਅਲਰਟ ਦੌਰਾਨ ਸਾਡਾ ਏਅਰਸਪੇਸ ਨਾਗਰਿਕ ਉਡਾਣਾਂ ਲਈ ਬੰਦ ਹੈ ਪਰ ਪਾਕਿਸਤਾਨ ਦੇ ਇਲਾਕੇ ਵਿਚ ਨਾਗਰਿਕ ਉਡਾਣ ਚੱਲ ਰਹੀ ਸੀ। ਪਾਕਿਸਤਾਨ ਦਾ ਨਾਗਰਿਕ ਜਹਾਜ਼ ਲਾਹੌਰ ਤੱਕ ਗਿਆ। ਵਿਕਰਮ ਮਿਸਰੀ ਨੇ ਦੱਸਿਆ ਕਿ ਬੀਤੀ ਰਾਤ ਪਾਕਿਸਤਾਨ ਫੌਜ ਦੀ ਕਾਇਰਤਾਪੂਰਨ ਗਤੀਵਿਧੀਆਂ ਤੋਂ ਤੁਹਾਨੂੰ ਜਾਣੂ ਕਰਾ ਦਿੱਤਾ ਗਿਆ ਹੈ। ਇਹ ਉਕਸਾਉਣ ਵਾਲੀ ਕਾਰਵਾਈ ਸੀ, ਉਨ੍ਹਾਂ ਨੇ ਭਾਰਤੀ ਸ਼ਹਿਰਾਂ ਤੇ ਸਿਵਲੀਅਨ ਇੰਫ੍ਰਾਸਟ੍ਰਕਚਰ ਤੇ ਕੁਝ ਮਿਲਟਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਫੌਜ ਇਕਾਈਆਂ ਨੇ ਇਸ ਦਾ ਜਵਾਬ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਅਹਿਮ ਫੈਸਲਾ, ਮੀਟਿੰਗ ‘ਚ ਐਂਟੀ ਡਰੋਨ ਸਿਸਟਮ ਨੂੰ ਖਰੀਦਣ ਨੂੰ ਦਿੱਤੀ ਮਨਜ਼ੂਰੀ
ਪਾਕਿਸਤਾਨ ਦਾਅਵਾ ਕਰਦਾ ਹੈ ਕਿ ਉਨ੍ਹਾਂ ਨੇ ਕਿਸੇ ਧਾਰਮਿਕ ਸਥਾਨ ‘ਤੇ ਹਮਲਾ ਨਹੀਂ ਕੀਤਾ ਜਦੋਂ ਕਿ ਪਾਕਿਸਤਾਨ ਨੇ ਨੇ ਪੁੰਛ ਵਿਚ ਗੁਰਦੁਆਰੇ ‘ਤੇ ਹਮਲਾ ਕੀਤਾ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਪਾਕਿਸਤਾਨ ਕਹਿ ਰਿਹਾ ਹੈ ਕਿ ਭਾਰਤੀ ਫੌਜ ਅਜਿਹਾ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ‘ਆਮ ਨਾਗਰਿਕਾਂ ਨੂੰ ਢਾਲ ਬਣਾ ਕੇ ਵਰਤ ਰਿਹੈ ਪਾਕਿਸਤਾਨ’-ਕਰਨਲ ਸੋਫੀਆ ਦਾ ਵੱਡਾ ਬਿਆਨ appeared first on Daily Post Punjabi.
source https://dailypost.in/news/latest-news/pakistan-is-making-civilians/