ਹਾਂਗਕਾਂਗ ਨੇ ਭਾਰਤ ਸਮੇਤ 8 ਦੇਸ਼ਾਂ ਦੀਆਂ ਉਡਾਣਾਂ ‘ਤੇ ਲਗਾਈ ਰੋਕ

ਹਾਂਗਕਾਂਗ ਨੇ ਬੁੱਧਵਾਰ ਨੂੰ ਕੋਵਿਡ-19 ਦੇ ਓਮਾਈਕਰੋਨ ਰੂਪ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ 21 ਜਨਵਰੀ ਤੱਕ ਭਾਰਤ ਅਤੇ ਸੱਤ ਹੋਰ ਦੇਸ਼ਾਂ ਤੋਂ ਉਡਾਣਾਂ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ।

ਦੋ ਹਫ਼ਤਿਆਂ ਲਈ ਯਾਤਰੀ ਉਡਾਣਾਂ ‘ਤੇ ਪਾਬੰਦੀ

‘ਸਾਊਥ ਚਾਈਨਾ ਮਾਰਨਿੰਗ ਪੋਸਟ’ ਦੇ ਮੁਤਾਬਕ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਅਧਿਕਾਰੀ ਕੈਰੀ ਲੈਮ ਚੇਂਗ ਯੂਏਤ-ਨਗੋਰ ਨੇ ਕਿਹਾ ਕਿ ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਕੈਨੇਡਾ, ਫਰਾਂਸ, ਫਿਲੀਪੀਨ, ਯੂਕੇ ਅਤੇ ਅਮਰੀਕਾ ਤੋਂ ਯਾਤਰੀਆਂ ਦੀਆਂ ਉਡਾਣਾਂ ‘ਤੇ ਦੋ ਹਫ਼ਤਿਆਂ ਦੀ ਪਾਬੰਦੀ ਹੋਵੇਗੀ। ਸ਼ਨੀਵਾਰ ਤੋਂ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਕਾਰਨ ਹਾਂਗਕਾਂਗ ਨੇ ਇਹ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

ਕੈਰੀ ਲਾਮ ਨੇ ਕਿਹਾ ਕਿ ਰੈਸਟੋਰੈਂਟ ਦੋ ਹਫ਼ਤਿਆਂ ਲਈ ਸ਼ਾਮ 6 ਵਜੇ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ। ਇਸ ਦੌਰਾਨ ਖੇਡ ਦੇ ਮੈਦਾਨ, ਬਾਰ ਅਤੇ ਬਿਊਟੀ ਸੈਲੂਨ ਵੀ ਬੰਦ ਰਹਿਣਗੇ। ਲਾਮ ਨੇ ਕਿਹਾ ਕਿ ਕਮਿਊਨਿਟੀ ਵਿੱਚ ਲਾਗ ਦੇ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਦੇ ਕਾਰਨ ਸਖ਼ਤ ਨਿਯਮਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ। ਲੈਮ ਨੇ ਕਿਹਾ, ”ਮਹਾਂਮਾਰੀ ਦੀ ਸਥਿਤੀ ‘ਚ ਤੇਜ਼ੀ ਨਾਲ ਬਦਲਾਅ ਨੇ ਸਾਨੂੰ ਚਿੰਤਤ ਕਰ ਦਿੱਤਾ ਹੈ। ਅਸੀਂ ਅੱਜ ਲਾਗ ਦੀ ਲੜੀ ਨੂੰ ਤੋੜਨ ਲਈ ਤੇਜ਼, ਨਿਰਣਾਇਕ ਅਤੇ ਸਟੀਕ ਉਪਾਵਾਂ ਦਾ ਐਲਾਨ ਕਰਾਂਗੇ।”

The post ਹਾਂਗਕਾਂਗ ਨੇ ਭਾਰਤ ਸਮੇਤ 8 ਦੇਸ਼ਾਂ ਦੀਆਂ ਉਡਾਣਾਂ ‘ਤੇ ਲਗਾਈ ਰੋਕ appeared first on Daily Post Punjabi.



source https://dailypost.in/news/international/%e0%a8%b9%e0%a8%be%e0%a8%82%e0%a8%97%e0%a8%95%e0%a8%be%e0%a8%82%e0%a8%97-%e0%a8%a8%e0%a9%87-%e0%a8%ad%e0%a8%be%e0%a8%b0%e0%a8%a4-%e0%a8%b8%e0%a8%ae%e0%a9%87%e0%a8%a4-8-%e0%a8%a6%e0%a9%87%e0%a8%b6/
Previous Post Next Post

Contact Form