ਜਾਣੋ ਕੌਣ ਹੈ ਅਜੀਤਪਾਲ ਸਿੰਘ
ਫੈਕਟ ਸਮਾਚਾਰ ਸੇਵਾ
ਜਨਵਰੀ 28
ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ । ਪੰਜਾਬ ਲੋਕ ਕਾਂਗਰਸ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਅਜੀਤਪਾਲ ਸਿੰਘ ਨੂੰ ਨਕੋਦਰ ਸੀਟ ਤੋਂ ਟਿਕਟ ਦਿੱਤੀ ਹੈ। ਕਿਸੇ ਸਮੇਂ, ਉਹ ਭਾਰਤੀ ਹਾਕੀ ਦੇ ਸਭ ਤੋਂ ਚਮਕਦਾਰ ਨਾਵਾਂ ਵਿੱਚੋਂ ਇੱਕ ਸੀ। ਉਨ੍ਹਾਂ ਦੀ ਅਗਵਾਈ 'ਚ ਭਾਰਤ ਨੇ 1975 'ਚ ਪਾਕਿਸਤਾਨ ਨੂੰ ਹਰਾ ਕੇ ਇਕਲੌਤਾ ਹਾਕੀ ਵਿਸ਼ਵ ਕੱਪ ਜਿੱਤਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ 23 ਜਨਵਰੀ ਨੂੰ ਆਪਣੇ 22 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਇਸ ਵਿੱਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਜੀਤਪਾਲ ਸਿੰਘ ਨੂੰ ਨਕੋਦਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸਾਬਕਾ ਕਪਤਾਨ ਦੇ ਨਾਲ-ਨਾਲ ਉਹ ਓਲੰਪੀਅਨ ਵੀ ਰਹਿ ਚੁੱਕੇ ਹਨ। ਉਨਾਂ ਭਾਰਤ ਲਈ ਤਿੰਨ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।
1975 ਵਿੱਚ ਹਾਕੀ ਵਿਸ਼ਵ ਕੱਪ ਹਾਸਿਲ ਕੀਤਾ
ਸਾਲ 1975 ਵਿੱਚ ਅਜੀਤਪਾਲ ਸਿੰਘ ਨੇ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੀ ਕਪਤਾਨੀ ਕੀਤੀ ਅਤੇ ਖਿਤਾਬ ਜਿੱਤਿਆ। ਭਾਰਤ ਨੇ 1975 ਵਿੱਚ ਕੁਆਲਾਲੰਪੁਰ ਵਿੱਚ ਫਾਈਨਲ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ। ਮੈਚ ਵਿੱਚ ਪਹਿਲਾ ਗੋਲ ਸੁਰਜੀਤ ਸਿੰਘ ਨੇ ਕੀਤਾ ਜਦਕਿ ਮੇਜਰ ਧਿਆਨ ਚੰਦ ਦੇ ਪੁੱਤਰ ਅਸ਼ੋਕ ਕੁਮਾਰ ਨੇ ਜੇਤੂ ਗੋਲ ਕੀਤਾ।
ਕੌਣ ਹੈ ਅਜੀਤਪਾਲ ਸਿੰਘ?
ਅਜੀਤਪਾਲ ਸਿੰਘ ਦਾ ਜਨਮ 1 ਅਪ੍ਰੈਲ 1947 ਨੂੰ ਜਲੰਧਰ ਦੇ ਪਿੰਡ ਸੰਸਾਰਪੁਰ ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਮੁਢਲੀ ਸਿੱਖਿਆ ਕੰਟੋਨਮੈਂਟ ਬੋਰਡ ਹਾਇਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਨੇ ਲਾਇਲਪੁਰ ਖਾਲਸਾ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਹਾਕੀ ਵੱਲ ਝੁਕਾਅ ਬਣ ਗਿਆ। ਉਹ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦਾ ਹਿੱਸਾ ਵੀ ਰਹਿ ਚੁੱਕਾ ਹੈ।
ਤਿੰਨ ਓਲੰਪਿਕ, ਤਿੰਨ ਵਿਸ਼ਵ ਕੱਪ ਅਤੇ ਦੋ ਏਸ਼ਿਆਈ ਖੇਡਾਂ ਵਿੱਚ ਆਪਣੀ ਹਾਕੀ ਦਾ ਜਾਦੂ ਦਿਖਾਉਣ ਵਾਲੇ ਓਲੰਪੀਅਨ ਅਜੀਤਪਾਲ ਸਿੰਘ ਨੂੰ ਅਰਜੁਨ ਐਵਾਰਡ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਮੈਕਸੀਕੋ ਸਿਟੀ ਵਿੱਚ 1968 ਓਲੰਪਿਕ ਵਿੱਚ ਕਾਂਸੀ ਜਿੱਤਣ ਵਾਲੀ ਟੀਮ ਦਾ ਮੈਂਬਰ ਸੀ। ਇਸ ਤੋਂ ਬਾਅਦ ਉਹ ਮਿਊਨਿਖ ਓਲੰਪਿਕ 'ਚ ਕਾਂਸੀ ਤਮਗਾ ਜਿੱਤਣ ਵਾਲੀ ਟੀਮ 'ਚ ਵੀ ਸ਼ਾਮਲ ਹੋ ਗਏ। 1975 ਤੋਂ ਪਹਿਲਾਂ ਉਹ 1971 ਅਤੇ 1973 ਦੇ ਵਿਸ਼ਵ ਕੱਪਾਂ ਵਿੱਚ ਟੀਮ ਲਈ ਕਾਂਸੀ ਅਤੇ ਤਗਮੇ ਜਿੱਤ ਚੁੱਕੇ ਹਨ।
Facebook Page: https://www.facebook.com/factnewsnet
See videos: https://www.youtube.com/c/TheFACTNews/videos
The post ਪੰਜਾਬ ਚੋਣ : ਭਾਰਤ ਦੇ ਇੱਕੋ ਇੱਕ ਹਾਕੀ ਵਿਸ਼ਵ ਕੱਪ ਜਿੱਤਣ ਵਾਲੇ 'ਕੈਪਟਨ' ਨੂੰ ਕੈਪਟਨ ਨੇ ਦਿੱਤੀ ਟਿਕਟ appeared first on The Fact News Punjabi.