ਮਿਸਰ ‘ਚ ਮਿਲੀ ਦੁਨੀਆ ਦੀ ਪਹਿਲੀ ਗਰਭਵਤੀ ‘ਮਮੀ’, ਪੇਟ ‘ਚ ਭਰੂਣ ਸੁਰੱਖਿਅਤ ਪਰ ਹੱਡੀਆਂ ਗਾਇਬ

2000 ਸਾਲ ਪੁਰਾਣੀ ਇਕ ਮਮੀ ਦੇ ਪੇਟ ਵਿਚ ਸੁਰੱਖਿਅਤ ਭਰੂਣ ਮਿਲਿਆ ਹੈ। ਇਹ ਭਰੂਣ ਬਿਲਕੁਲ ਉਂਝ ਹੀ ਹੈ ਜਿਵੇਂ ਆਚਾਰ ਕਈ ਸਾਲ ਤੱਕ ਠੀਕ ਰਹਿੰਦਾ ਹੈ। ਇਸ ਨੂੰ ਮਿਸਰ ਦੀ ਪਹਿਲੀ ਗਰਭਵਤੀ ਮਮੀ ਮੰਨਿਆ ਜਾ ਰਿਹਾ ਹੈ। ਮੌਤ ਸਮੇਂ ਇਸ ਮਹਿਲਾ ਦੀ ਉਮਰ ਲਗਭਗ 30 ਸਾਲ ਰਹੀ ਹੋਵੇਗੀ। ਉਸ ਦੀ ਮੌਤ ਫਸਟ ਸੈਂਚੁਰੀ BC ਵਿਚ ਹੋਈ ਹੋਵੇਗੀ। ਮਮੀ ਨੂੰ ਰਿਸਰਚਸ ਵਿਚ ਮਿਸਟੀਰੀਅਸ ਲੇਡੀ ਦਾ ਨਾਂ ਦਿੱਤਾ ਗਿਆ ਹੈ। ਭਰੂਣ ਦਾ ਪਤਾ ਲਗਾਉਣ ਲਈ ਉਸ ਦਾ ਸੀਟੀ ਸਕੈਨ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ।

ਖੋਜ ਨਾਲ ਜੁੜੇ ਮੇਨ ਰਿਸਰਚਰ ਡਾ. ਵੋਜਸੀਜ ਏਸਮੰਡ ਤੇ ਪੋਲਿਸ਼ ਅਕੈਡਮੀ ਆਫ ਸਾਇੰਸਜ਼ ਮੁਤਾਬਕ ਸਾਨੂੰ ਮਿਸਰ ਜਾਂ ਦੁਨੀਆ ਦੇ ਕਿਸੇ ਦੂਜੇ ਇਲਾਕੇ ਵਿਚ ਹੁਣ ਤੱਕ ਵੀ ਕੋਈ ਗਰਭਵਤੀ ਮਮੀ ਨਹੀਂ ਮਿਲੀ ਸੀ। ਵਿਗਿਆਨ ਦੀ ਦੁਨੀਆ ਵਿਚ ਇਹ ਪਹਿਲਾ ਮਾਮਲਾ ਹੈ। ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਮਮੀ ਦੇ ਸਰੀਰ ਵਿਚ ਭਰੂਣ ਨੂੰ ਕਿਉਂ ਛੱਡ ਦਿੱਤਾ ਗਿਆ ਜਦੋਂ ਕਿ ਉਸ ਦੇ ਬਾਕੀ ਅੰਗ ਕੱਢ ਦਿੱਤੇ ਗਏ ਸਨ।

हमारी रिसर्च में पता चला है कि भ्रूण की हड्डियां बच नहीं पाईं।

ਮਮੀ ਦਾ ਸਿਟੀ ਸਕੈਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਮਰਦੇ ਸਮੇਂ ਮਹਿਲਾ ਦੇ ਪੇਟ ਵਿਚ ਭਰੂਣ ਪਲ ਰਿਹਾ ਸੀ। 2000 ਸਾਲ ਬਾਅਦ ਵੀ ਇਹ ਭਰੂਣ ਪੂਰੀ ਤਰ੍ਹਾਂ ਤੋਂ ਸੁਰੱਖਿਅਤ ਹੈ। ਇਹ ਭਰੂਣ ਸਦੀਆਂ ਤੋਂ ਮਮੀ ਦੇ ਪੇਟ ਅੰਦਰ ਬਾਗ ਬਾਡੀਜ਼ ਦੀ ਤਰ੍ਹਾਂ ਸੁਰੱਖਿਅਤ ਰਿਹਾ। ਬਾਗ ਬਾਡੀਜ ਇਨਸਾਨੀ ਲਾਸ਼ਾਂ ਨੂੰ ਕਿਹਾ ਜਾਂਦਾ ਹੈ ਜਦੋਂ ਇਹ ਕੁਦਰਤੀ ਤੌਰ ‘ਤੇ ਮਮੀ ਬਣਦੇ ਹਨ। ਇਨ੍ਹਾਂ ਦੇ ਮਮੀ ਬਣਨ ਵਿਚ ਬਹੁਤ ਜ਼ਿਆਦਾ ਐਸਿਡ ਤੇ ਬੇਹੱਦ ਘੱਟ ਆਕਸੀਜਨ ਦਾ ਰੋਲ ਹੁੰਦਾ ਹੈ। ਮਮੀ ਦੇ ਪੇਟ ਵਿਚ ਮਿਲਿਆ ਭਰੂਣ ਇਸੇ ਪ੍ਰਕਿਰਿਆ ਤਹਿਤ ਸੁਰੱਖਿਅਤ ਰਿਹਾ ਹੋਵੇਗਾ ਜਾਂ ਫਿਰ ਕਹੋ ਕਿ ਇਸੇ ਤਰ੍ਹਾਂ ਤੋਂ ਪ੍ਰਾਚੀਨ ਮਿਸਰ ਵਿਚ ਮਮੀ ਨੂੰ ਬਣਾਇਆ ਜਾਂਦਾ ਹੋਵੇਗਾ।

ਜਦੋਂ ਕਿਸੇ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਖੂਨ ਵਿਚ ਮੌਜੂਦ pH ਦਾ ਲੈਵਲ ਘੱਟ ਹੋਣ ਲੱਗਦਾ ਹੈ। ਸਰੀਰ ਹੌਲੀ-ਹੌਲੀ ਐਸਿਡਿਕ ਹੋਣ ਲੱਗਦਾ ਹੈ ਮਤਲਬ ਅਮੋਨੀਆ ਅਤੇ ਫਾਰਮਿਕ ਐਸਿਡ ਵਧਣ ਲੱਗਦਾ ਹੈ। ਭਰੂਣ ਮਹਿਲਾ ਦੇ ਗਰਭ ਅੰਦਰ ਪੂਰੀ ਤਰ੍ਹਾਂ ਕਵਰ ਸੀ। ਇਸ ਲਈ ਉਥੇ ਆਕਸੀਜਨ ਵੀ ਘੱਟ ਸੀ, ਠੀਕ ਉਂਝ ਹੀ ਜਿਵੇਂ ਪੀਟ ਬਾਗ ਨਾਲ ਹੁੰਦਾ ਹੈ। ਇਸ ਲਈ ਭਰੂਣ ਮਮੀ ਦੇ ਸਰੀਰ ਵਿਚ ਸੁਰੱਖਿਅਤ ਰਹਿ ਗਿਆ।

ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਨੇ 1 ਫਰਵਰੀ ਤੋਂ 10ਵੀਂ, 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦਾ ਲਿਆ ਫੈਸਲਾ

ਸੀਟੀ ਸਕੈਨ ਦੌਰਾਨ ਭਰੂਣ ਅੰਦਰ ਕਿਸੇ ਵੀ ਤਰ੍ਹਾਂ ਦੀ ਹੱਡੀ ਦੀ ਮੌਜੂਦਗੀ ਨਹੀਂ ਮਿਲੀ। ਇਸ ਦੇ ਐਕਸਰੇ ਵੀ ਕੀਤੇ ਗਏ। ਰਿਸਰਚਰ ਸੀਟੀ ਸਕੈਨ ਜਾਂ ਐਕਸੇ ਨਾਲ ਹੱਡੀਆਂ ਤੇ ਸਰੀਰ ਦੀ ਬਨਾਵਟ ਦਾ ਪਤਾ ਲਾਉਂਦੇ ਹਨ। ਡਾ. ਵੋਜਸੀਜ ਏਸਮੰਡ ਨੇ ਕਿਹਾ ਸਾਡੀ ਰਿਸਰਚ ਵਿਚ ਪਤਾ ਲੱਗਾ ਹੈ ਕਿ ਭਰੂਣ ਦੀਆਂ ਹੱਡੀਆਂ ਬਚ ਨਹੀਂ ਸਕੀਆਂ। ਹੋ ਸਕਦਾ ਹੈ ਕਿ ਇਹ ਉਦੋਂ ਹੋਇਆ ਜਦੋਂ ਗਭਰਵਤੀ ਮਹਿਲਾ ਨੂੰ ਮਮੀ ਬਣਾਇਆ ਜਾ ਰਿਹਾ ਹੋਵੇ ਜਾਂ ਫਿਰ ਉਸ ਦੇ ਮਮੀ ਬਣਨ ਦੇ ਕੁਝ ਦਿਨ ਬਾਅਦ ਹੱਡੀਆਂ ਗਲ਼ ਗਈਆਂ ਹੋਣਗੀਆਂ ਪਰ ਆਕਾਰ ਰਹਿ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

ਡਾ. ਏਮਸੰਡ ਨੇ ਦੱਸਿਆ ਕਿ ਇਸ ਖੋਜ ਨਾਲ ਇਹ ਉਮੀਦ ਵੀ ਜਾਗੀ ਹੈ ਕਿ ਮਿਸਰ ਵਿਚ ਜਾਂ ਦੁਨੀਆ ਦੇ ਕਿਸੇ ਹੋਰ ਮਿਊਜ਼ੀਅਮ ਵਿਚ ਅਜਿਹੀ ਹੋਰ ਮਮੀ ਵੀ ਹੋ ਸਕਦੀ ਹੈ ਜਿਸ ਦੇ ਅੰਦਰ ਭਰੂਣ ਮੌਜੂਦ ਹੋਵੇ। ਸਾਨੂੰ ਦੁਨੀਆ ਭਰ ਤੋਂ ਫੋਨ ਤੇ ਈਮੇਲ ਆ ਰਹੇ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵੀ ਗਰਭਵਤੀ ਮਮੀ ਮਿਲੀ ਸੀ। ਅਸੀਂ ਇਕ-ਇਕ ਕਰਕੇ ਇਨ੍ਹਾਂ ਦੀ ਜਾਂਚ ਕਰਾਂਗੇ।

The post ਮਿਸਰ ‘ਚ ਮਿਲੀ ਦੁਨੀਆ ਦੀ ਪਹਿਲੀ ਗਰਭਵਤੀ ‘ਮਮੀ’, ਪੇਟ ‘ਚ ਭਰੂਣ ਸੁਰੱਖਿਅਤ ਪਰ ਹੱਡੀਆਂ ਗਾਇਬ appeared first on Daily Post Punjabi.



Previous Post Next Post

Contact Form