ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਓ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਇਤਿਹਾਸ ਨਾਲ ਜੁੜੀਆਂ ਕੁੱਝ ਗੱਲਾਂ

ਸਿੱਖ ਕੌਮ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਵਿੱਚੋਂ ਸਭ ਤੋਂ ਛੋਟੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਬਾਬਾ ਫ਼ਤਿਹ ਸਿੰਘ ਜੀ ਨੇ ਛੋਟੀ ਉਮਰੇ ਹੀ ਵੱਡੀਆਂ ਪ੍ਰਾਪਤੀਆਂ ਕਰਕੇ ਸਿੱਖ ਇਤਿਹਾਸ ਕਾਇਮ ਕੀਤਾ। ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਪਾਵਨ ਕੁੱਖੋ 1698 ਈ: ਨੂੰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਸ੍ਰੀ ਆਨੰਦਪੁਰ ਸਾਹਿਬ ਹੋਇਆ। ਕਲਗੀਧਰ ਪਿਤਾ ਮਹਾਰਾਜ ਦੇ ਚੌਹਾਂ ਸਾਹਿਬਜ਼ਾਦਿਆਂ ਚੋਂ ਬਾਬਾ ਫ਼ਤਿਹ ਸਿੰਘ ਜੀ ਸਭ ਤੋਂ ਛੋਟੇ ਸਨ। ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਤੇ ਸੰਗਤ ਚ ਬੜੀਆਂ ਖੁਸ਼ੀਆਂ ਮਨਾਈਆਂ ਗੁਰੂ ਨਾਨਕ ਸਾਹਿਬ ਦੇ ਚਰਨ ‘ਚ ਸ਼ੁਕਰਾਨੇ ਦੀ ਅਰਦਾਸ ਹੋਈ।

birthday of Sahibzada Baba Fateh Singh Ji
birthday of Sahibzada Baba Fateh Singh Ji

ਬਾਬਾ ਫਤਿਹ ਸਿੰਘ ਜੀ ਦੇ ਜੀਵਨ ਨਾਲ ਇਕ ਬੜੀ ਪਿਆਰੀ ਘਟਨਾ ਜੁੜੀ ਹੈ ਕੇ ਇੱਕ ਦਿਨ ਤਿੰਨੇ ਵੱਡੇ ਸਾਹਿਬਜ਼ਾਦੇ ਗੱਤਕਾ ਖੇਡ ਰਹੇ ਸੀ ਦੇਖ ਕੇ ਬਾਬਾ ਫਤਿਹ ਸਿੰਘ ਵੀ ਆ ਗਏ ਬਾਬਾ ਜੁਝਾਰ ਸਿੰਘ ਜੀ ਨੇ ਕਿਹਾ ਫਤੇ ਤੁਸੀਂ ਛੋਟੇ ਹੋ ਜਦੋਂ ਵੱਡੇ ਹੋਵੋਗੇ ਫਿਰ ਖੇਡਿਉ ਬਾਬਾ ਫ਼ਤਿਹ ਸਿੰਘ ਚੁਪ ਕਰਕੇ ਕਮਰੇ ‘ਚ ਚਲੇ ਗਏ ਦਸਤਾਰ ਦੇ ਉੱਪਰ ਹੋਰ ਦਸਤਾਰ ਉਪਰ ਹੋਰ ਦਸਤਾਰ ਸਜਾ ਕੇ ਉੱਚਾ ਦੁਮਾਲਾ ਸਜਾ ਲਿਆ ਫਿਰ ਵੱਡੇ ਵੀਰਾਂ ਕੋਲ ਕੇ ਕਿਹਾ ਆ ਦੇਖੋ ਮੈਂ ਵੀ ਵੱਡਾ ਹੋ ਗਿਆਂ ਹੁਣ ਖਡਾਉ ਮੈਨੂੰ ਵੀ ਦਸਮੇਸ਼ ਪਿਤਾ ਜੀ ਜੋ ਸਾਰੇ ਕੌਤਕ ਨੂੰ ਦੇਖ ਰਹੇ ਸੀ ਛੋਟੇ ਲਾਲ ਦੇ ਇਸ ਅਨੋਖੇ ਤੇ ਸਿਆਣਪ ਭਰੇ ਕੌਤਕ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਪੁੱਤਰ ਨੂੰ ਗੋਦ ਚ ਬਿਠਾਇਆ ਲਾਡ ਕੀਤਾ ਫਿਰ ਭਰੇ ਦਰਬਾਰ ਦੇ ਵਿੱਚ ਕਿਹਾ ਫਤਿਹ ਸਿੰਘ ਦੀ ਤਾਬਿਆ ਇਸ ਨੀਲੇ ਬਾਣੇ ਵਾਲੇ ਨਿਹੰਗ ਸਿੰਘ ਕਰਦਾ ਹਾਂ ਇਹ ਅਕਾਲੀ ਜਥਾ ਹੋਵੇਗਾ ਜੋ ਕਿਸੇ ਅੱਗੇ ਰੁਕੇ ਝੁਕੇਗਾ ਨਹੀਂ ਸੰਗਤ ਵਿੱਚੋਂ ਪੰਜ ਸਿੰਘ ਭਾਈ ਉਦੈ ਸਿੰਘ ਜੀ ,ਭਾਈ ਟਹਿਲ ਸਿੰਘ ਜੀ, ਭਾਈ ਸੁਲੱਖਣ ਸਿੰਘ ਜੀ, ਭਾਈ ਈਸ਼ਰ ਸਿੰਘ ਜੀ ਅਤੇ ਭਾਈ ਦੇਵਾ ਸਿੰਘ ਜੀ ਪੰਜਾਂ ਸਿੰਘਾਂ ਨੂੰ ਨੀਲੇ ਨਵੇਂ ਬਾਣਿਆਂ ਵਿੱਚ ਸਜਾ ਕੇ ਬਾਬਾ ਫ਼ਤਿਹ ਸਿੰਘ ਜੀ ਦਾ ਅਕਾਲੀ ਜਥਾ ਤਿਆਰ ਕੀਤਾ ਗਿਆ। ਬਾਬਾ ਫ਼ਤਹਿ ਸਿੰਘ ਜੀ ਛੋਟੇ ਹੋਣ ਕਰਕੇ ਸਭ ਤੋਂ ਲਾਡਲੇ ਸਨ ਇਸ ਕਰਕੇ ਬਾਬਾ ਫ਼ਤਹਿ ਸਿੰਘ ਜੀ ਦੇ ਜੱਥੇ ਯਾਨੀ ਕਿ ਨਿਹੰਗ ਸਿੰਘਾਂ ਨੂੰ ਲਾਡਲੀਆਂ ਫ਼ੌਜਾਂ ਕਹਿੰਦੇ ਹਨ। ਛੋਟੀ ਉਮਰ ਵਿੱਚ ਹੀ ਬਾਬਾ ਫ਼ਤਿਹ ਸਿੰਘ ਜੀ ਨੇ ਦਸਤਾਰ ਸਜਾਉਣ ਦੀ ਕਲਾ ਸਿੱਖ ਕੇ ਨਿਹੰਗ ਸਿੰਘਾਂ ਨੂੰ ਇਕ ਨਵੀਂ ਪੁਸ਼ਾਕ ਦੇ ਕੇ ਸਿੰਘਾਂ ਨੂੰ ਦੁਨੀਆਂ ਵਿੱਚ ਇਕ ਨਵੀਂ ਦਿੱਖ ਦਿੱਤੀ।

birthday of Sahibzada Baba Fateh Singh Ji
birthday of Sahibzada Baba Fateh Singh Ji

ਪਾਪੀ ਵਜ਼ੀਰ ਖਾਂ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਜਿੱਥੇ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਸਮੇਂ ਨਾਲ ਖ਼ਾਲਸੇ ਨੇ ਉਸ ਪਾਪੀ ਨੂੰ ਸੋਧਿਆ ਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਖੋਤਿਆ ਨਾਲ ਹੱਲ ਵਾਹੇ ਉੱਥੇ ਹੀ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੇ ਨਾਂ ‘ਤੇ ਅਸਥਾਨ ਬਣਿਆ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੈ ਜਿੱਥੇ ਅੱਜ ਵੀ ਫਤਹਿ ਦਾ ਨਿਸ਼ਾਨ ਝੂਲਦਾ ਹੈ ਤੇ ਜਿੰਦਗੀ ਨੂੰ ਸੱਚ ਦਾ ਰਾਹ ਮਿਲਦਾ ਹੈ। ਆਪ ਸਭ ਨੂੰ ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਓ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਇਤਿਹਾਸ ਨਾਲ ਜੁੜੀਆਂ ਕੁੱਝ ਗੱਲਾਂ appeared first on Daily Post Punjabi.



Previous Post Next Post

Contact Form