ਅਮਰੀਕਾ ‘ਚ ਤੁਫ਼ਾਨ ਨੇ ਮਚਾਈ ਤਬਾਹੀ, 100 ਤੋਂ ਵੱਧ ਲੋਕਾਂ ਦੀ ਮੌਤ…! ਕੇਂਟਕੀ ‘ਚ ਐਮਰਜੈਂਸੀ


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)
ਅਮਰੀਕਾ ਦੇ ਕਈ ਇਲਾਕਿਆਂ ’ਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਘੱਟ ਤੋਂ ਘੱਟ 100 ਤੋਂ ਉੱਪਰ ਲੋਕਾਂ ਦੇ ਮਰਨ ਦਾ ਖਦਸਾ ਪ੍ਰਗਟਾਇਆ ਜਾ ਰਿਹਾ ਹੈ। ਤੂਫਾਨ ਦੀ ਵਜ੍ਹਾ ਨਾਲ ਅਮਰੀਕਾ ਦੇ ਰਾਜ ਕੇਂਟਕੀ ’ਚ ਐਮਰਜੈਂਸੀ ਲਾ ਦਿੱਤੀ ਗਈ ਹੈ। ਅਮਰੀਕਾ ਦੇ ਕੇਂਟਕੀ ਸੂਬੇ ’ਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਸੂਬੇ ਦੇ ਮੇਫੀਲਡ ਸਮੇਤ ਕਈ ਇਲਾਕਿਆਂ ’ਚ ਤੂਫਾਨ ਨੇ ਕੋਹਰਾਮ ਮਚਾਉਂਦੇ ਹੋਏ ਦਰਜਨਾਂ ਲੋਕਾਂ ਨੂੰ ਮੌਤ ਦੇ ਮੂੰਹ ’ਚ ਧੱਕ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੇਫੀਲਡ ਇਲਾਕੇ ’ਚ ਮੋਮਬੱਤੀ ਬਣਾਉਣ ਵਾਲੇ ਕਾਰਖਾਨੇ ਨੂੰ ਤੂਫਾਨ ਨਾਲ ਕਾਫ਼ੀ ਨੁਕਸਾਨ ਪੁੱਜਾ ਹੈ। ਦੱਸਿਆ ਜਾ ਰਿਹਾ ਹੈ ਕਿ ਤੂਫਾਨ ਜਦੋਂ ਫੈਕਟਰੀ ਨਾਲ ਟਕਰਾਇਆ, ਉਸ ਵੇਲੇ ਇਸ ’ਚ 100 ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਸਨ। ਇੱਥੇ ਰੈਸਕਿਊ ਆਪ੍ਰੇਸ਼ਨ ਜਾਰੀ ਹੈ।
ਗਵਰਨਰ ਏਂਡੀ ਬੇਸ਼ਿਅਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਸੰਭਵ ਹੈ ਕਿ 100 ਤੋ ਵੀ ਉੱਪਰ ਚਲੀ ਜਾਵੇ। ਉਥੇ ਹੀ ਇਲਿਨੋਇਸ ’ਚ ਐਮਾਜ਼ੋਨ ਦਾ ਇਕ ਕੇਂਦਰ, ਆਰਕਾਂਸਸ ’ਚ ਇਕ ਨਰਸਿੰਗ ਹੋਮ ਅਤੇ ਕਈ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪੁੱਜਾ, ਜਿਸ ’ਚ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ।

The post ਅਮਰੀਕਾ ‘ਚ ਤੁਫ਼ਾਨ ਨੇ ਮਚਾਈ ਤਬਾਹੀ, 100 ਤੋਂ ਵੱਧ ਲੋਕਾਂ ਦੀ ਮੌਤ…! ਕੇਂਟਕੀ ‘ਚ ਐਮਰਜੈਂਸੀ first appeared on Punjabi News Online.



source https://punjabinewsonline.com/2021/12/14/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%9a-%e0%a8%a4%e0%a9%81%e0%a8%ab%e0%a8%bc%e0%a8%be%e0%a8%a8-%e0%a8%a8%e0%a9%87-%e0%a8%ae%e0%a8%9a%e0%a8%be%e0%a8%88-%e0%a8%a4/
Previous Post Next Post

Contact Form