ਸਿੱਧੂ ਨੇ ਅਟਾਰੀ-ਵਾਹਘਾ ਸਰਹੱਦ ਖੋਲ੍ਹਣ ਦੀ ਕੀਤੀ ਮੰਗ ਮੁੜ, ਸ਼ੁਰੂ ਕੀਤਾ ਜਾਵੇ ਵਪਾਰ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਅਟਾਰੀ-ਵਾਹਘਾ ਸਰਹੱਦ ਰਾਹੀਂ ਵਪਾਰ ਸ਼ੁਰੂ ਕਰਨ ਦਾ ਮੁੱਦਾ ਚੁੱਕਿਆ ਹੈ। ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿਚ ਪਾਈਟੈਕਸ ਮੇਲੇ ਵਿਚ ਪਹੁੰਚੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਅਤੇ ਇਕ ਵਾਰ ਫਿਰ ਅਪੀਲ ਕਰ ਰਿਹਾ ਹਾਂ ਕਿ ਵਪਾਰ ਮੁੜ ਸ਼ੁਰੂ ਹੋਣਾ ਚਾਹੀਦਾ ਹੈ। ਇਸ ਦਾ ਸਾਰਿਆਂ ਨੂੰ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਰੁਜ਼ਗਾਰ ਸਭ ਤੋਂ ਵੱਡਾ ਮੁੱਦਾ ਬਣਨ ਜਾ ਰਿਹਾ ਹੈ।
ਕਾਂਗਰਸ ਪ੍ਰਧਾਨ ਸਿੱਧੂ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵਿਚ 37 ਬਿਲੀਅਨ ਅਮਰੀਕੀ ਡਾਲਰ ਵਪਾਰ ਦੀ ਸਮਰੱਥਾ ਹੈ। ਇਸ ਸਮੇਂ ਅਸੀਂ ਸਿਰਫ਼ 3 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਕਰ ਰਹੇ ਹਾਂ, ਸੰਭਾਵੀ ਦਾ 5 ਫ਼ੀਸਦੀ ਵੀ ਨਹੀਂ। ਪੰਜਾਬ ਨੂੰ ਪਿਛਲੇ 34 ਮਹੀਨਿਆਂ ਵਿਚ 4,000 ਕਰੋੜ ਦਾ ਨੁਕਸਾਨ ਹੋਇਆ ਹੈ, 15,000 ਨੌਕਰੀਆਂ ਗਈਆਂ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਵਾਹਗਾ-ਅਟਾਰੀ ਸਰਹੱਦ ਤੋਂ ਵਪਾਰ ਸ਼ੁਰੂ ਹੁੰਦਾ ਹੈ ਤਾਂ ਇਸ ਦਾ ਸਿੱਧਾ ਫਾਇਦਾ ਪੰਜਾਬ ਨੂੰ ਹੋਵੇਗਾ। ਛੇ ਮਹੀਨਿਆਂ ਵਿਚ ਪੰਜਾਬ ਸਾਲਾਂ ਦੀ ਤਰੱਕੀ ਕਰ ਲਵੇਗਾ। ਉਹਨਾਂ ਸਵਾਲ ਕੀਤਾ ਕਿ ਜੇਕਰ ਕਰਾਚੀ-ਮੁੰਬਈ ਵਿਚਕਾਰ ਵਪਾਰ ਹੋ ਸਕਦਾ ਹੈ ਤਾਂ ਪੰਜਾਬ ਰਾਹੀਂ ਵਪਾਰ ਕਿਉਂ ਨਹੀਂ ਹੋ ਸਕਦਾ?

The post ਸਿੱਧੂ ਨੇ ਅਟਾਰੀ-ਵਾਹਘਾ ਸਰਹੱਦ ਖੋਲ੍ਹਣ ਦੀ ਕੀਤੀ ਮੰਗ ਮੁੜ, ਸ਼ੁਰੂ ਕੀਤਾ ਜਾਵੇ ਵਪਾਰ first appeared on Punjabi News Online.



source https://punjabinewsonline.com/2021/12/05/%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-%e0%a8%85%e0%a8%9f%e0%a8%be%e0%a8%b0%e0%a9%80-%e0%a8%b5%e0%a8%be%e0%a8%b9%e0%a8%98%e0%a8%be-%e0%a8%b8%e0%a8%b0%e0%a8%b9%e0%a9%b1/
Previous Post Next Post

Contact Form