ਵਿਧਾਨ ਸਭਾ ਹਲਕਾ ਮੁਕਤਸਰ ਦੀ ਸੀਟ ‘ਤੇ ਇੱਕ ਹੋਰ ਦਾਅਵੇਦਾਰੀ ਨੇ ਕਾਂਗਰਸੀ ਆਗੂ ਸ਼ਸ਼ੋਪੰਜ ‘ਚ ਪਾਏ

ਸ੍ਰੀ ਮੁਕਤਸਰ ਸਾਹਿਬ 17 ਦਸੰਬਰ (ਕੁਲਦੀਪ ਸਿੰਘ ਘੁਮਾਣ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਨੀ ਬਰਾੜ  ਫੱਤਣਵਾਲਾ ਨੇ ਅੱਜ ਇੱਕ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ  ਮੁਕਤਸਰ ਸਾਹਿਬ ਤੋਂ ਆਪਣੀ ਟਿਕਟ ਦੀ ਦਾਅਵੇਦਾਰੀ ਪੇਸ਼ ਕਰਦਿਆਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਬਹੁਤ ਨਜ਼ਦੀਕ ਹਨ । ਮੈਂ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ , ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੂੰ, ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੂੰ,ਸਾਡੇ ਇੰਚਾਰਜ ਹਰੀਸ਼ ਚੌਧਰੀ ਸਾਹਿਬ ਨੂੰ ਖਾਸ ਕਰਕੇ ਬੇਨਤੀ ਕਰਨ ਲੲੀ ਇਹ ਪ੍ਰੈਸ ਵਾਰਤਾ ਸੱਦੀ ਹੈ। ਅੱਜ ਵੀ ਹਲਕੇ ਦੇ ਲੋਕਾਂ ਦੀ ਮੰਗ ਹੈ ਕਿ ਜਿਹੜਾ ਬੰਦਾ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਹਲਕੇ ਵਿੱਚ ਵਿਚਰਦਾ ਹੈ ਅਤੇ ਦਿਨ-ਪੁਰ-ਰਾਤ ਆਪਣੇ ਘਰ ਦੇ ਕੰਮ ਕਾਰ ਛੱਡ ਕੇ ਲੋਕਾਂ ਦੇ ਦੁਖ ਸੁਖ ਵਿੱਚ ਸ਼ਰੀਕ ਹੁੰਦਾ ਹੈ। ਉਹਨੂੰ ਟਿਕਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਨੀ ਬਰਾੜ ਨੂੰ ਟਿਕਟ ਦੇ ਦਿਓ ਤਾਂ ਸੀਟ ਜਿੱਤ ਜਾਓਗੇ ਨਹੀਂ ਤਾਂ  ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਜਿੱਤਣਾ ਨਾ-ਮੁਮਕਿਨ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਉਸ ਸਟੈਂਡ ‘ਤੇ ਕਾਇਮ ਹਾਂ ਕਿ ਜਿਹੜੇ ਦੋ ਉਮੀਦਵਾਰ ਦੂਜੀਆਂ ਪਾਰਟੀਆਂ ਨੇ ਨਾਮਜ਼ਦ ਕੀਤੇ ਹਨ ਉਨ੍ਹਾਂ ਨੂੰ ਜੇ ਕੋਈ ਮਾਤ ਦੇ ਸਕਦਾ ਹੈ ਤਾਂ ਉਹ ਹਨੀ ਫੱਤਣਵਾਲਾ ਹੀ ਦੇ ਸਕਦਾ ਹੈ। ਉਹਦੀ ਇੱਕ ਵਜ੍ਹਾ ਹੈ ਕਿ ਮੇਰਾ ਪਰਵਾਰਕ ਪਿਛੋਕੜ ਅਕਾਲੀ ਹੈ। ਮੈਨੂੰ ਅਕਾਲੀ ਦਲ ਦੀ ਵੋਟ ਵੀ ਵੱਧ ਪੈਂਦੀ ਹੈ। ਦੂਜੇ ਬੰਨੇ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਸਾਡੇ ਆਪਣੇ ਹੀ ਭਾਈਚਾਰੇ ਵਿੱਚੋਂ ਮੇਰਾ ਵੱਡਾ ਵੀਰ ਹੈ। ਮੇਰਾ ਬਹੁਤ ਹੀ ਸਤਿਕਾਰਯੋਗ ਹੈ । ਜਿਹੜੀ ਸਾਡੇ ਫੱਤਣਵਾਲਾ ਪ੍ਰਵਾਰ ਨੂੰ ਪਿਆਰ ਕਰਨ ਵਾਲੀ ਵੋਟ ਹੈ ਉਹ ਵੀ ਜੇ ਹਨੀ ਫੱਤਣਵਾਲਾ ਨੂੰ ਮਿਲਦੀ ਹੈ ਤਾਂ ਉਹਦੇ ਵਿੱਚੋਂ  ਅੱਧੀ ਵੋਟ ਹਨੀ ਫੱਤਣਵਾਲਾ ਲੈ ਕੇ ਜਾਂਦਾ ਹੈ ਪਲੱਸ ਕਾਂਗਰਸ ਦੀ ਵੋਟ ਲੈ ਕੇ ਜਾਂਦਾ ਹੈ , ਤਾਂ ਸੀਟ ਨਿੱਕਲਦੀ ਹੈ। ਨਹੀਂ ਤਾਂ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਅੱਜ ਫੇਰ ਕਾਂਗਰਸ ਹਾਈ ਕਮਾਂਡ ਨੂੰ , ਰਾਹੁਲ ਗਾਂਧੀ ਨੂੰ,ਪ੍ਰਿਅੰਕਾ ਗਾਂਧੀ ਨੂੰ ਸੋਨੀਆਂ ਗਾਂਧੀ ਨੂੰ, ਸ:ਚਨਜੀਤ ਸਿੰਘ ਚੰਨੀ ਸਾਹਿਬ , ਨਵਜੋਤ ਸਿੰਘ ਸਿੱਧੂ , ਜਾਖੜ ਸਾਹਿਬ ਅਤੇ ਹਰੀਸ਼ ਚੌਧਰੀ ਸਾਹਿਬ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਮੈਨੂੰ ਸੀਟ ਨਾਂ ਮਿਲੀ ਤਾਂ ਕਾਂਗਰਸ ਦੀ ਸੀਟ ਹਾਰੀ ਸਮਝੋ। ਇਹਨੂੰ ਮੇਰੀ ਕੋਈ ਧਮਕੀ ਨਾਂ ਸਮਝਿਆ ਜਾਵੇ , ਮੈਂ ਕੋਈ ਬਗਾਵਤ ਨਹੀਂ ਕਰ ਰਿਹਾ। ਇਹ ਮੈਂ ਉਹ ਕਹਿ ਰਿਹੈਂ , ਜੋ ਲੋਕ ਕਹਿ ਰਹੇ ਨੇ। ਜਿੰਨੀ ਨੌਜਵਾਨਾਂ ਦੀ ਵੋਟ ਮੈਨੂੰ ਪੈ ਸਕਦੀ ਹੈ , ਸ: ਹਰਚੰਦ ਸਿੰਘ ਫੱਤਣਵਾਲਾ ਦੇ ਕੀਤੇ ਕੰਮਾਂ ਨੂੰ ਪੈ ਸਕਦੀ ਹੈ , ਜਿੰਨ੍ਹਾਂ ਨੂੰ ਅੱਜ ਵੀ ਉਨ੍ਹਾਂ ਦੇ ਗੁਜ਼ਰਨ ਤੋਂ 34 ਸਾਲ ਬਾਅਦ ਵੀ , ਲੋਕ ਓਨੇ ਹੀ ਮਾਣ ਸਤਿਕਾਰ ਨਾਲ ਯਾਦ ਕਰਦੇ ਨੇ , ਉਹ ਸਿਰਫ ਹਨੀ ਫੱਤਣਵਾਲਾ ਨੂੰ ਹੀ ਪੈ ਸਕਦੀ ਹੈ। ਹੋਰ ਕਾਂਗਰਸੀ ਉਮੀਦਵਾਰ ਨੂੰ ਵੋਟ ਨਹੀਂ ਪੈਣੀ , ਇਹ ਸੀਟ ਫੇਰ ਹਰ ਜਾਣੀ ਐ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਮੁਕਤਸਰ ਤੋਂ ਸੀਟ ਦੇ ਪਹਿਲਾਂ ਹੀ 9-10 ਦੇ ਕਰੀਬ ਦਾਅਵੇਦਾਰ ਹਨ। ਇਸ ਮੌਕੇ ਉਨ੍ਹਾਂ ਦੇ ਨਾਲ, ਦਰਜਨਾਂ ਵਰਕਰ ਅਤੇ ਹਮਾਇਤੀ ਹਾਜ਼ਰ ਸਨ।

The post ਵਿਧਾਨ ਸਭਾ ਹਲਕਾ ਮੁਕਤਸਰ ਦੀ ਸੀਟ ‘ਤੇ ਇੱਕ ਹੋਰ ਦਾਅਵੇਦਾਰੀ ਨੇ ਕਾਂਗਰਸੀ ਆਗੂ ਸ਼ਸ਼ੋਪੰਜ ‘ਚ ਪਾਏ first appeared on Punjabi News Online.



source https://punjabinewsonline.com/2021/12/18/%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%b9%e0%a8%b2%e0%a8%95%e0%a8%be-%e0%a8%ae%e0%a9%81%e0%a8%95%e0%a8%a4%e0%a8%b8%e0%a8%b0-%e0%a8%a6%e0%a9%80-%e0%a8%b8/
Previous Post Next Post

Contact Form