ਸਿਗਰਟ ਦੇ ਲਿਫਾਫੇ ‘ਚ ਸ਼ਰਧਾਲੂ ਨੂੰ ਮਿਲਿਆ ਕਰਤਾਰਪੁਰ ਸਾਹਿਬ ਦਾ ਪ੍ਰਸ਼ਾਦ, ਇਮਰਾਨ ਤੋਂ ਐਕਸ਼ਨ ਦੀ ਮੰਗ

ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਸ਼ਾਦ ਇੱਕ ਸਿਗਰਟ ਦੇ ਪੈਕੇਟ ਵਾਲੇ ਲਿਫਾਫੇ ਵਿੱਚ ਪੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਸਿੱਖ ਜਥੇਬੰਦੀਆਂ ਨੇ ਸਖਤ ਵਿਰੋਧ ਕੀਤਾ ਹੈ। ਇਸ ਸੰਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਗੁਰਦੁਆਰੇ ਦੇ ਪ੍ਰਸ਼ਾਦ ਲਈ ਬਣਾਏ ਗਏ ਪੈਕੇਟ ਦਾ ਬਾਹਰੀ ਹਿੱਸਾ ਕੁਝ ਹੋਰ ਹੈ ਅਤੇ ਉਸ ਦੇ ਅੰਦਰਲੇ ਪਾਸੇ ਸਿਗਰਟ ਦੇ ਪੈਕੇ ਦਾ ਕਾਗਜ਼ਾ ਲੱਗਾ ਹੋਇਆ ਹੈ। ਇਹ ਸਿਗਰਟ ਗੋਲਡ ਸਟਰੀਟ ਇੰਟਰਨੈਸ਼ਨਲ ਨਾਂ ਦੀ ਹੈ। ਪੈਕੇਟ ਦੇ ਬਾਹਰ ਗੁਰਦੁਆਰਾ ਨਨਕਾਣਾ ਸਾਹਿਬ ਦੀ ਤਸਵੀਰ ਹੈ ਜਿਸ ਉੱਪਰ 550 ਸਾਲਾ ਪ੍ਰਕਾਸ਼ ਪੁਰਬ ਅਤੇ ਪ੍ਰਸ਼ਾਦ ਲਿਖਿਆ ਹੋਇਆ ਹੈ। ਇਸ ਪੈਕੇਟ ਦੇ ਦੂਜੇ ਪਾਸੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਤਸਵੀਰ ਹੈ।

ਵੀਡੀਓ ਲਈ ਕਲਿੱਕ ਕਰੋ -:

This image has an empty alt attribute; its file name is 11-11.gif

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

This image has an empty alt attribute; its file name is 1-64-1024x576.jpg

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਮਿਰ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਇਹ ਕਿਸੇ ਸ਼ਰਾਰਤੀ ਵਿਅਕਤੀ ਦੀ ਸ਼ਰਾਰਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦੇ ਪ੍ਰਸ਼ਾਦ ਲਈ ਵਰਤੇ ਜਾਂਦੇ ਪੈਕੇਟ ਦਾ ਅੰਦਰਲਾ ਪਾਸਾ ਖਾਲੀ ਹੁੰਦਾ ਹੈ, ਉਸ ‘ਤੇ ਕੁਝ ਵੀ ਛਪਿਆ ਨਹੀਂ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਖਤ ਵਿਰੋਧ ਕਰਦਿਆਂ ਇਸ ਨੂੰ ਮੰਦਭਾਗਾ ਆਖਿਆ ਹੈ।

The post ਸਿਗਰਟ ਦੇ ਲਿਫਾਫੇ ‘ਚ ਸ਼ਰਧਾਲੂ ਨੂੰ ਮਿਲਿਆ ਕਰਤਾਰਪੁਰ ਸਾਹਿਬ ਦਾ ਪ੍ਰਸ਼ਾਦ, ਇਮਰਾਨ ਤੋਂ ਐਕਸ਼ਨ ਦੀ ਮੰਗ appeared first on Daily Post Punjabi.



source https://dailypost.in/news/international/%e0%a8%b8%e0%a8%bf%e0%a8%97%e0%a8%b0%e0%a8%9f-%e0%a8%a6%e0%a9%87-%e0%a8%b2%e0%a8%bf%e0%a8%ab%e0%a8%be%e0%a8%ab%e0%a9%87-%e0%a8%9a-%e0%a8%b8%e0%a8%bc%e0%a8%b0%e0%a8%a7%e0%a8%be%e0%a8%b2%e0%a9%82/
Previous Post Next Post

Contact Form