ਦੱਖਣੀ ਅਫ਼ਰੀਕਾ ਵਿੱਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਦੁਨੀਆ ਵਿੱਚ ਚਿੰਤਾ ਹੈ। ਭਾਰਤ ਵਿੱਚ ਵੀ ਇਸ ਵੇਰੀਐਂਟ ਦੇ ਕਈ ਮਾਮਲੇ ਪਾਏ ਗਏ ਹਨ। ਇਸ ਸਬੰਧੀ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ। ਮੁੰਬਈ ਦੇ ਇੱਕ 29 ਸਾਲਾ ਨੌਜਵਾਨ ਵਿੱਚ ਇਹ ਵੇਰੀਐਂਟ ਪਾਇਆ ਗਿਆ ਹੈ। ਬੀਐਮਸੀ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ ਨਿਊਯਾਰਕ ਤੋਂ ਪਰਤਿਆ ਸੀ। ਹਾਲਾਂਕਿ, ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਅਤੇ ਉਸਨੇ ਫਾਈਜ਼ਰ ਵੈਕਸੀਨ ਦੀਆਂ ਤਿੰਨੋਂ ਖੁਰਾਕਾਂ ਲਈਆਂ ਸਨ।
ਏਅਰਪੋਰਟ ‘ਤੇ ਹੀ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ, ਰਿਪੋਰਟ ਜੀਨੋਮ ਸੀਕਵੈਂਸਿੰਗ ਲਈ ਭੇਜੀ ਗਈ ਸੀ। ਨੌਜਵਾਨ ਨੂੰ ਸਾਵਧਾਨੀ ਦੇ ਤੌਰ ‘ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਹਾਲਾਂਕਿ ਉਸ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ। ਹੁਣ ਮੁੰਬਈ ‘ਚ ਓਮੀਕਰੋਨ ਵੇਰੀਐਂਟ ਤੋਂ ਪੀੜਤ ਲੋਕਾਂ ਦੀ ਗਿਣਤੀ 15 ਹੋ ਗਈ ਹੈ। ਇਨ੍ਹਾਂ ਵਿੱਚੋਂ 13 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੂਰੇ ਮਹਾਰਾਸ਼ਟਰ ‘ਚ ਇਸ ਵੇਰੀਐਂਟ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 40 ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਦੇ 902 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 66,47,840 ਹੋ ਗਈ ਹੈ। ਇਸ ਤੋਂ ਇਲਾਵਾ 12 ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 1,41,329 ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post Covid ਵੈਕਸੀਨ ਦੀਆਂ ਤਿੰਨੋਂ ਖੁਰਾਕਾਂ ਲੁਆ ਚੁੱਕੇ USA ਤੋਂ ਪਰਤੇ ਨੌਜਵਾਨ ਦੀ ਰਿਪੋਰਟ ਨੇ ਕੀਤਾ ਹੈਰਾਨ appeared first on Daily Post Punjabi.