ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿੱਚ ਬੀਤੇ ਦਿਨ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਬਿਜਨੌਰ ‘ਚ ਕੁਝ ਅਧਿਕਾਰੀ ਅਤੇ ਠੇਕੇਦਾਰ ਭਾਜਪਾ ਦੇ ‘ਸੋਚ ਇਮਾਨਦਾਰ ਕੰਮ ਦਮਦਾਰ’ ਦੇ ਨਾਅਰੇ ਲਗਾਉਂਦੇ ਨਜਰ ਆਏ। ਇੱਥੇ ਭ੍ਰਿਸ਼ਟਾਚਾਰ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਵਿਧਾਇਕ ਨੇ ਨਵੀਂ ਸੜਕ ਦੇ ਉਦਘਾਟਨ ਮੌਕੇ ਨਾਰੀਅਲ ਤੋੜਿਆ। ਕਿਉਂਕਿ ਨਾਰੀਅਲ ਤਾਂ ਨਹੀਂ ਟੁੱਟਿਆ ਪਰ ਉਹ ਨਵੀਂ ਬਣੀ ਸੜਕ ਜ਼ਰੂਰ ਟੁੱਟ ਗਈ। ਅਜਿਹੇ ‘ਚ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸਿੰਚਾਈ ਵਿਭਾਗ ਖਿਲਾਫ ਕਾਫੀ ਹੰਗਾਮਾ ਕੀਤਾ। ਹੁਣ ਇਹ ਵਿਰੋਧੀ ਧਿਰ ਲਈ ਵੀ ਵੱਡਾ ਮੁੱਦਾ ਬਣ ਗਿਆ ਹੈ। ਅਸਲ ਵਿੱਚ ਬਿਜਨੌਰ ‘ਚ ਯੂਪੀ ਕਾਂਗਰਸ ਨੇ ਟਵੀਟ ਕਰਕੇ ਵਿਧਾਇਕ ਵੱਲੋਂ ਨਾਰੀਅਲ ਤੋੜ ਕੇ ਟੁੱਟੀ ਸੜਕ ‘ਤੇ ਮਜ਼ਾਕ ਉਡਾਇਆ ਹੈ।
ਦੱਸ ਦੇਈਏ ਕਿ ਮਾਮਲਾ ਹਲਦੌਰ ਥਾਣਾ ਖੇਤਰ ਦੇ ਪਿੰਡ ਖੇੜਾ ਅਜ਼ੀਜ਼ਪੁਰਾ ਦਾ ਹੈ ਅਤੇ ਇੱਥੋਂ ਦੀ ਵਿਧਾਇਕ ਸੁੱਚੀ ਚੌਧਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸਿੰਚਾਈ ਵਿਭਾਗ ਨੇ ਕਰੀਬ 1.16 ਕਰੋੜ ਰੁਪਏ ਦੀ ਲਾਗਤ ਨਾਲ ਨਹਿਰ ਦੀ ਪਟੜੀ ‘ਤੇ 7.5 ਕਿਲੋਮੀਟਰ ਲੰਬੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਸਿਰਫ 700 ਮੀਟਰ ਸੜਕ ਬਣੀ ਸੀ ਕਿ ਇਸ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਸੀ। ਇਸ ਦੇ ਲਈ ਅਧਿਕਾਰੀਆਂ ਨੇ ਸਦਰ ਦੀ ਵਿਧਾਇਕਾ ਸੁੱਚੀ ਚੌਧਰੀ ਨੂੰ ਬੁਲਾਇਆ। ਇਸ ਤੋਂ ਬਾਅਦ ਲੀਗਲ ਸੁੱਚੀ ਚੌਧਰੀ ਲਵ-ਲਸ਼ਕਰ ਨਾਲ ਮੌਕੇ ‘ਤੇ ਪਹੁੰਚੀ। ਹਾਲਾਂਕਿ ਜਿਵੇਂ ਹੀ ਉਨ੍ਹਾਂ ਨੇ ਨਾਰੀਅਲ ਤੋੜਿਆ ਤਾਂ ਸੱਚਾਈ ਸਭ ਦੇ ਸਾਹਮਣੇ ਆ ਗਈ। ਸੜਕ ਟੁੱਟਣ ‘ਤੇ ਵਿਧਾਇਕ ਭੜਕ ਉੱਠੇ। ਇਸ ਮਗਰੋਂ ਘਟੀਆ ਮਟੀਰੀਅਲ ਰਾਹੀਂ ਸੜਕ ਬਣਾਉਣ ਅਤੇ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
The post ਸੜਕ ਉਦਘਾਟਨ ਸਮੇਂ ਨਾਰੀਅਲ ਤਾਂ ਨਹੀਂ ਪਰ ਨਵੀਂ ਰੋਡ ਟੁੱਟੀ, ਕਾਂਗਰਸ ਨੇ ਟਵੀਟ ਕਰਕੇ ਕੀਤਾ ਹਮਲਾ appeared first on Daily Post Punjabi.