ਜੇਕਰ ਤੁਸੀਂ ਨਵੇਂ ਸਾਲ ‘ਤੇ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜੇਬ ਕਾਫੀ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਟਾਟਾ ਮੋਟਰਜ਼, ਹੌਂਡਾ ਅਤੇ ਰੇਨੋ ਕੀਮਤਾਂ ਵਿਚ ਵਾਧਾ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਅਤੇ ਲਗਜ਼ਰੀ ਆਟੋਮੇਕਰਜ਼ ਔਡੀ ਅਤੇ ਮਰਸੀਡੀਜ਼-ਬੈਂਜ਼ ਨੇ ਅਗਲੇ ਮਹੀਨੇ ਤੋਂ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੀਆਂ ਹਨ।
ਇਸ ਲਈ ਜੇਕਰ ਤੁਹਾਡਾ ਕਾਰ ਖਰੀਦਣ ਦਾ ਪਲਾਨ ਹੈ ਤਾਂ ਕਾਰਾਂ ‘ਤੇ ਹੁਣ ਮਿਲ ਰਹੇ ਡਿਸਕਾਊਂਟ ਨੂੰ ਲੈ ਕੇ ਸੋਚ ਸਕਦੇ ਹੋ। ਜਨਵਰੀ 2022 ਤੋਂ ਮਾਰੂਤੀ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਧਾ ਦੇਵੇਗੀ। ਕੀਮਤਾਂ ਵਿਚ ਕਿੰਨਾ ਵਾਧਾ ਹੋਵੇਗਾ ਇਸ ਬਾਰੇ ਕੰਪਨੀ ਨਵੇਂ ਸਾਲ ਵਿਚ ਹੀ ਦੱਸੇਗੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਉਥੇ ਹੀ ਵਧਦੀ ਇਨਪੁਟ ਲਾਗਤਾਂ ਕਾਰਨ ਮਰਸਡੀਜ਼-ਬੈਂਜ਼ ਨੇ ਕੀਮਤਾਂ ਵਿਚ 2 ਫੀਸਦੀ ਤੱਕ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ 1 ਜਨਵਰੀ, 2022 ਤੋਂ ਔਡੀ ਕਾਰਾਂ ਦੀਆਂ ਕੀਮਤ ‘ਚ 3 ਫੀਸਦੀ ਤੱਕ ਵਾਧਾ ਹੋਵੇਗਾ।
The post ਟਾਟਾ ਮੋਟਰਜ਼, ਹੌਂਡਾ ਤੇ ਰੇਨੋ ਦੇ ਗਾਹਕਾਂ ਲਈ ਬੁਰੀ ਖ਼ਬਰ, ਜੇਬ ‘ਤੇ ਭਾਰੀ ਪਵੇਗਾ ਜਨਵਰੀ 2022 appeared first on Daily Post Punjabi.