ਭਾਰਤ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਦੂਜੇ ਤੇ ਆਖਰੀ ਟੈਸਟ ਮੈਚ ਦੇ ਚੌਥੇ ਦਿਨ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ । ਨਿਊਜ਼ੀਲੈਂਡ ਦੀ ਟੀਮ 540 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਪਣੀ ਦੂਜੀ ਪਾਰੀ ਵਿੱਚ 167 ਦੌੜਾਂ ‘ਤੇ ਆਊਟ ਹੋ ਗਈ । ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 325 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 62 ਦੌੜਾਂ ‘ਤੇ ਸਿਮਟ ਗਈ ਸੀ । ਭਾਰਤ ਨੇ ਆਪਣੀ ਦੂਜੀ ਪਾਰੀ 7 ਵਿਕਟਾਂ ਦੇ ਨੁਕਸਾਨ ‘ਤੇ 276 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ ਸੀ । ਭਾਰਤੀ ਕ੍ਰਿਕਟ ਟੀਮ ਦੀ ਘਰੇਲੂ ਮੈਦਾਨ ‘ਤੇ ਇਹ ਲਗਾਤਾਰ 14ਵੀਂ ਟੈਸਟ ਸੀਰੀਜ਼ ਜਿੱਤ ਹੈ। ਇਸ ਦੇ ਨਾਲ ਹੀ ਇਹ ਟੈਸਟ ਕ੍ਰਿਕਟ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਵੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਾਲ 2015 ਵਿੱਚ ਦੱਖਣੀ ਅਫਰੀਕਾ ਨੂੰ 337 ਦੌੜਾਂ ਨਾਲ ਮਾਤ ਦਿੱਤੀ ਸੀ।
ਦੱਸ ਦੇਈਏ ਕਿ ਦੋਹਾਂ ਟੀਮਾਂ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਕਾਨਪੁਰ ਵਿੱਚ ਖੇਡਿਆ ਗਿਆ ਸੀ, ਜੋ ਕਿ ਡਰਾਅ ਰਿਹਾ ਸੀ। ਇਹ ਸੀਰੀਜ਼ ਦਾ ਦੂਜਾ ਤੇ ਆਖਰੀ ਮੁਕਾਬਲਾ ਸੀ, ਜਿਸ ਵਿੱਚ ਭਾਰਤ ਨੇ ਵੱਡੇ ਫਰਕ ਨਾਲ ਨਿਊਜ਼ੀਲੈਂਡ ਦੀ ਟੀਮ ਨੂੰ ਮਾਤ ਦਿੱਤੀ ਹੈ। ਇਸ ਮੁਕਾਬਲੇ ਵਿੱਚ ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ 325 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਸਿਰਫ 62 ਦੌੜਾਂ ‘ਤੇ ਆਲ ਆਊਟ ਹੋ ਗਈ ਸੀ । ਰਵੀਚੰਦਰਨ ਅਸ਼ਵਿਨ ਅਤੇ ਮੁਹੰਮਦ ਸਿਰਾਜ ਦੀ ਜੋੜੀ ਨੇ ਪਹਿਲੀ ਪਾਰੀ ਵਿੱਚ ਮਹਿਮਾਨ ਟੀਮ ਦੀ ਕਮਰ ਤੋੜ ਕੇ ਰੱਖ ਦਿੱਤੀ ਸੀ ।
ਦੂਜੀ ਪਾਰੀ ਵਿੱਚ ਭਾਰਤੀ ਟੀਮ ਨੇ 276 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ । ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ‘ਤੇ 540 ਦੌੜਾਂ ਦਾ ਕੁੱਲ ਟੀਚਾ ਮਿਲਿਆ । ਪਹਿਲਾਂ ਹੀ ਸੰਘਰਸ਼ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 5 ਵਿਕਟਾਂ ਦੇ ਨੁਕਸਾਨ ‘ਤੇ 140 ਦੌੜਾਂ ਹੀ ਬਣਾ ਸਕੀ । ਮੈਚ ਦੇ ਚੌਥੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਦਬਦਬਾ ਕਾਇਮ ਰੱਖਿਆ ਤੇ ਮਹਿਜ਼ 27 ਦੌੜਾਂ ‘ਤੇ 5 ਵਿਕਟਾਂ ਲੈ ਲਈਆਂ।
ਦੱਸ ਦੇਈਏ ਕਿ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿੱਚ 62 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ ਦੂਜੀ ਪਾਰੀ ਵਿੱਚ ਵੀ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਵੀਚੰਦਰਨ ਅਸ਼ਵਿਨ ਨੇ ਪਹਿਲੀ ਅਤੇ ਦੂਜੀ ਪਾਰੀ ਵਿੱਚ ਚਾਰ-ਚਾਰ ਵਿਕਟਾਂ ਲਈਆਂ । ਉਨ੍ਹਾਂ ਤੋਂ ਇਲਾਵਾ ਮੁਹੰਮਦ ਸਿਰਾਜ ਨੇ ਪਹਿਲੀ ਪਾਰੀ ਵਿੱਚ 3, ਅਕਸ਼ਰ ਪਟੇਲ ਨੇ 2 ਅਤੇ ਜਯੰਤ ਯਾਦਵ ਨੇ ਇੱਕ ਵਿਕਟ ਲਈ | ਅਸ਼ਵਿਨ ਤੋਂ ਇਲਾਵਾ ਜਯੰਤ ਯਾਦਵ ਨੇ ਵੀ ਦੂਜੀ ਪਾਰੀ ਵਿੱਚ ਚਾਰ ਵਿਕਟਾਂ ਲਈਆਂ ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
The post ਟੀਮ ਇੰਡੀਆ ਨੇ ਰਚਿਆ ਇਤਿਹਾਸ, ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਮਾਤ ਦੇ ਕੇ ਦਰਜ ਕੀਤੀ ਸਭ ਤੋਂ ਵੱਡੀ ਟੈਸਟ ਜਿੱਤ appeared first on Daily Post Punjabi.
source https://dailypost.in/news/sports/india-beats-new-zealand-in-mumbai-test/