‘MSP ‘ਤੇ ਕਾਨੂੰਨ ਬਣਵਾਏ ਬਗੈਰ ਕੋਈ ਕਿਸਾਨ ਇਥੋਂ ਨਹੀਂ ਹਿੱਲੇਗਾ’: ਰਾਕੇਸ਼ ਟਿਕੈਤ

ਸੰਸਦ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਪਾਸ ਹੋਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਕਿਸਾਨਾਂ ਦਾ ਅੰਦੋਲਨ ਖ਼ਤਮ ਹੋ ਜਾਵੇਗਾ। ਇਸ ਦੇ ਨਾਲ ਹੀ ਕਿਸਾਨ ਵੀ ਘਰ ਵਾਪਸ ਪਰਤ ਜਾਣਗੇ। ਜਾਮ ਤੋਂ ਪ੍ਰੇਸ਼ਾਨ ਆਮ ਲੋਕ ਵੀ ਇਹੀ ਚਾਹੁੰਦੇ ਹਨ ਕਿ ਹੁਣ ਕਿਸਾਨ ਅੰਦੋਲਨ ਖਤਮ ਹੋਵੇ।

ਇਸੇ ਵਿਚਾਲੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਘਰ ਵਾਪਸ ਜਾਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕੋਈ ਵੀ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਅਤੇ ਕਿਸਾਨਾਂ ਵਿਰੁੱਧ ਕੇਸ ਵਾਪਸ ਲਏ ਬਿਨਾਂ ਇੱਥੋਂ ਨਹੀਂ ਜਾਵੇਗਾ।

No farmer will move
No farmer will move

ਉਨ੍ਹਾਂ ਕਿਹਾ ਕਿ ਸਾਡੀ 4 ਦਸੰਬਰ ਨੂੰ ਮੀਟਿੰਗ ਹੈ। ਜਦੋਂ ਤੱਕ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਨਹੀਂ ਬਣ ਜਾਂਦਾ ਅਤੇ ਕਿਸਾਨਾਂ ‘ਤੇ ਦਰਜ ਕੇਸ ਵਾਪਸ ਨਹੀਂ ਲਏ ਜਾਂਦੇ, ਕੋਈ ਵੀ ਕਿਸਾਨ ਇੱਥੋਂ ਨਹੀਂ ਹਿੱਲੇਗਾ। ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਅਸੀਂ ਇੱਥੋਂ ਜਾਵਾਂਗੇ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਇਸੇ ਕਾਰਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਵੀ ਗਾਜ਼ੀਪੁਰ, ਸਿੰਘੂ, ਸ਼ਾਹਜਹਾਂਪੁਰ ਅਤੇ ਟਿੱਕਰੀ ਬਾਰਡਰਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਧਰਨਾ ਖਤਮ ਹੋ ਜਾਵੇਗਾ ਤੇ ਕਿਸਾਨ ਆਪੋ-ਆਪਣੇ ਘਰਾਂ ਨੂੰ ਪਰਤ ਜਾਣਗੇ। ਸੋਮਵਾਰ ਨੂੰ ਅੰਦੋਲਨਕਾਰੀਆਂ ਵੱਲੋਂ ਟਿੱਕਰੀ ਬਾਰਡਰ ‘ਤੇ ਕਈ ਥਾਵਾਂ ਤੋਂ ਟੈਂਟ ਵੀ ਹਟਾਏ ਗਏ ਸਨ।

ਇਹ ਵੀ ਪੜ੍ਹੋ : ਧੁੰਦ ਦਾ ਕਹਿਰ, ਫਰੀਦਕੋਟ ‘ਚ ਇੱਕ ਤੋਂ ਬਾਅਦ ਇੱਕ ਟਕਰਾਈਆਂ 11 ਗੱਡੀਆਂ, ਕਈ ਜ਼ਖਮੀ

The post ‘MSP ‘ਤੇ ਕਾਨੂੰਨ ਬਣਵਾਏ ਬਗੈਰ ਕੋਈ ਕਿਸਾਨ ਇਥੋਂ ਨਹੀਂ ਹਿੱਲੇਗਾ’: ਰਾਕੇਸ਼ ਟਿਕੈਤ appeared first on Daily Post Punjabi.



Previous Post Next Post

Contact Form