ਖੇਤੀਬਾੜੀ ਕਾਨੂੰਨ ਹੋਏ ਵਾਪਿਸ ਪਰ ਗੁੱਸਾ ਬਰਕਰਾਰ, ਵਿਆਹ ਦੇ ਕਾਰਡ ‘ਤੇ ਲਿਖਿਆ- BJP-RSS ਵਾਲੇ ਦੂਰ ਰਹਿਣ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇੱਕ ਵੱਡਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਭਾਜਪਾ ਦੇ ਖਿਲਾਫ ਲੋਕਾਂ ਦਾ ਗੁੱਸਾ ਵੀ ਘੱਟ ਜਾਵੇਗਾ।

agricultural law bjp jjp and rss stay away
agricultural law bjp jjp and rss stay away

ਪਰ ਜਿਵੇਂ ਕੁੱਝ ਮੰਗਾਂ ਨੂੰ ਲੈ ਕੇ ਅਜੇ ਕਿਸਾਨ ਅੰਦੋਲਨ ਜਾਰੀ ਹੈ ਤਾਂ ਇਸ ਦੌਰਾਨ ਕਈ ਥਾਵਾਂ ‘ਤੇ ਭਾਜਪਾ ਖਿਲਾਫ ਗੁੱਸਾ ਵੀ ਸਾਫ ਦਿਖਾਈ ਦੇ ਰਿਹਾ ਹੈ। ਹੁਣ ਇਹ ਗੁੱਸਾ ਇੰਨਾ ਵੱਧ ਗਿਆ ਹੈ ਕਿ ਲੋਕ ਵਿਆਹ ਦੇ ਕਾਰਡ ‘ਤੇ ਵੀ ਇਹ ਲਿਖਣ ਲੱਗੇ ਹਨ ਕਿ ਭਾਜਪਾ-ਸੰਘ ਦੇ ਲੋਕ ਵਿਆਹ ਤੋਂ ਦੂਰ ਰਹਿਣ। ਤਾਜ਼ਾ ਮਾਮਲਾ ਹਰਿਆਣਾ ਦੇ ਝੱਜਰ ਦਾ ਹੈ, ਜਿੱਥੇ ਇੱਕ ਵਿਅਕਤੀ ਨੇ ਭਾਜਪਾ-ਜੇਜੇਪੀ ਅਤੇ ਸੰਘ ਦੇ ਲੋਕਾਂ ਨੂੰ ਆਪਣੀ ਬੇਟੀ ਦੇ ਵਿਆਹ ਤੋਂ ਦੂਰ ਰਹਿਣ ਲਈ ਕਿਹਾ ਹੈ। ਇਸ ਵਿਆਹ ਦੇ ਕਾਰਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਇਸ ਵਿਅਕਤੀ ਦਾ ਨਾਂ ਰਾਜੇਸ਼ ਧਨਖੜ ਹੈ, ਜੋ ਵਿਸ਼ਵ ਜਾਟ ਮਹਾਸਭਾ ਦਾ ਰਾਸ਼ਟਰੀ ਪ੍ਰਧਾਨ ਹੈ ਅਤੇ ਕਾਂਗਰਸ ਦਾ ਸਾਬਕਾ ਪ੍ਰਧਾਨ ਅਤੇ ਸਾਬਕਾ ਬਲਾਕ ਸਮਿਤੀ ਚੇਅਰਮੈਨ ਰਹਿ ਚੁੱਕਾ ਹੈ। ਉਨ੍ਹਾਂ ਦੀ ਬੇਟੀ ਦਾ ਵਿਆਹ 1 ਦਸੰਬਰ ਨੂੰ ਉਨ੍ਹਾਂ ਦੇ ਘਰ ਹੈ। ਪਰ ਸਭ ਦੀਆਂ ਨਜ਼ਰਾਂ ਉਸ ਕਾਰਡ ‘ਤੇ ਲਿਖੇ ਨੋਟ ‘ਤੇ ਰੁਕ ਜਾਂਦੀਆਂ ਨੇ।

ਇਹ ਵੀ ਪੜ੍ਹੋ : ਸਵੀਡਨ ਦੀ ਪਹਿਲੀ ਮਹਿਲਾ PM ਐਂਡਰਸਨ ਇੱਕ ਹਫ਼ਤੇ ਦੇ ਅੰਦਰ ਦੂਜੀ ਵਾਰ ਬਣੀ ਪ੍ਰਧਾਨ ਮੰਤਰੀ

ਨੋਟ ਵਿੱਚ ਲਿਖਿਆ ਗਿਆ ਹੈ ਕਿ, “ਕਿਰਪਾ ਕਰਕੇ ਭਾਜਪਾ, ਜੇਜੇਪੀ ਅਤੇ ਆਰਐਸਐਸ ਦੇ ਲੋਕ ਇਸ ਵਿਆਹ ਤੋਂ ਦੂਰ ਰਹਿਣ।” ਹੁਣ ਵਿਆਹ ਦੇ ਕਾਰਡ ‘ਤੇ ਛਪਿਆ ਇਹ ਨੋਟ ਦੱਸ ਰਿਹਾ ਹੈ ਕਿ ਕੇਂਦਰ ਸਰਕਾਰ ਖਿਲਾਫ ਕੁੱਝ ਵਰਗਾਂ ਦਾ ਗੁੱਸਾ ਅਜੇ ਵੀ ਸ਼ਾਂਤ ਨਹੀਂ ਹੋਇਆ ਹੈ। ਖੇਤੀਬਾੜੀ ਕਾਨੂੰਨ ਜ਼ਰੂਰ ਵਾਪਿਸ ਲੈ ਲਏ ਗਏ ਹਨ, ਪਰ ਵਿਵਾਦ ਜਾਰੀ ਹੈ। ਉਂਜ ਵੀ ਕਿਸਾਨ ਸੜਕਾਂ ’ਤੇ ਹੀ ਬੈਠੇ ਹਨ। ਉਨ੍ਹਾਂ ਆਪਣੀਆਂ 6 ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ ਹਨ। ਇਸ ਵਿੱਚ ਵੀ ਘੱਟੋ-ਘੱਟ ਸਮਰਥਨ ਮੁੱਲ ਅਤੇ ਕਿਸਾਨਾਂ ਵਿਰੁੱਧ ਦਰਜ ਕੇਸ ਵਾਪਿਸ ਲੈਣ ਦਾ ਜ਼ਿਕਰ ਪ੍ਰਮੁੱਖਤਾ ਨਾਲ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਖੇਤੀਬਾੜੀ ਕਾਨੂੰਨ ਹੋਏ ਵਾਪਿਸ ਪਰ ਗੁੱਸਾ ਬਰਕਰਾਰ, ਵਿਆਹ ਦੇ ਕਾਰਡ ‘ਤੇ ਲਿਖਿਆ- BJP-RSS ਵਾਲੇ ਦੂਰ ਰਹਿਣ appeared first on Daily Post Punjabi.



Previous Post Next Post

Contact Form