ਬ੍ਰਿਟੇਨ ਦੇ ਲਿਵਰਪੂਲ ‘ਚ ਮਹਿਲਾ ਹਸਪਤਾਲ ਦੇ ਬਾਹਰ ਇੱਕ ਕਾਰ ‘ਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਪੁਲਿਸ ਨੇ ਇਸ ਘਟਨਾ ‘ਚ ਸ਼ਾਮਿਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਇੱਕ ਹੋਰ ਜ਼ਖਮੀ ਹੋ ਗਿਆ ਹੈ।
ਇਹ ਘਟਨਾ ਸਥਾਨਕ ਸਮੇਂ ਅਨੁਸਾਰ ਐਤਵਾਰ ਸਵੇਰੇ ਵਾਪਰੀ ਹੈ। ਗ੍ਰਿਫਤਾਰ ਕੀਤੇ ਗਏ ਤਿੰਨ ਲੋਕਾਂ ਦੀ ਉਮਰ 29, 26 ਅਤੇ 21 ਸਾਲ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਿਵਰਪੂਲ ਦੇ ਕੇਨਸਿੰਗਟਨ ਜ਼ਿਲ੍ਹੇ ਵਿੱਚ ਕੀਤੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗ੍ਰੇਟਰ ਮਾਨਚੈਸਟਰ ਪੁਲਿਸ ਨੇ ਇੱਕ ਟਵੀਟ ਕੀਤਾ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਰੇ ਦੋਸ਼ੀਆਂ ਨੂੰ ਅੱਤਵਾਦ ਵਿਰੋਧੀ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਕਾਰ ਧਮਾਕੇ ਵਿੱਚ ਮਰਨ ਵਾਲੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜਦਕਿ ਜ਼ਖਮੀ ਵਿਅਕਤੀ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਅੱਤਵਾਦ ਵਿਰੋਧੀ ਪੁਲਿਸ ਖੇਤਰ ਵਿੱਚ ਲਿਵਰਪੂਲ ਦੇ ਸੁਰੱਖਿਆ ਬਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਪੁਲਿਸ ਨੇ ਕਿਹਾ ਕਿ ਉਹ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਜਾਂਚ ਨੂੰ ਤੇਜ਼ ਕਰਨ ਲਈ ਮਰਸੀਸਾਈਡ ਪੁਲਿਸ ਨਾਲ ਕੰਮ ਕਰ ਰਹੀ ਹੈ। ਇਸ ਦੇ ਲਈ ਸੁਰੱਖਿਆ ਸੇਵਾ MI5 ਦੀ ਮਦਦ ਵੀ ਲਈ ਜਾ ਰਹੀ ਹੈ। ਹਥਿਆਰਬੰਦ ਅਧਿਕਾਰੀਆਂ ਨੇ ਕੇਨਸਿੰਗਟਨ ਵਿੱਚ ਸੇਫਟਨ ਪਾਰਕ ਅਤੇ ਬੋਲਰ ਸਟਰੀਟ ਨੇੜੇ ਰਟਲੈਂਡ ਐਵੇਨਿਊ ਦੇ ਇੱਕ ਘਰ ‘ਚ ਛਾਪਾ ਮਾਰਿਆ। ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕੀ ਛਾਪੇਮਾਰੀ ਦਾ ਹਸਪਤਾਲ (ਲਿਵਰਪੂਲ ਵੂਮੈਨ ਹਸਪਤਾਲ ਬਲਾਸਟ) ਵਿੱਚ ਹੋਏ ਧਮਾਕੇ ਨਾਲ ਕੋਈ ਸਬੰਧ ਸੀ ਜਾਂ ਨਹੀਂ। ਕਈ ਵਸਨੀਕਾਂ ਨੂੰ ਰਟਲੈਂਡ ਐਵੇਨਿਊ ‘ਤੇ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਨ੍ਹਾਂ ਦੇ ਨੇੜੇ ਸਥਿਤ ਖੇਡ ਕੇਂਦਰ ‘ਚ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
The post ਯੂਕੇ ‘ਚ ਅੱਤਵਾਦੀ ਹਮਲਾ ! ਮਹਿਲਾ ਹਸਪਤਾਲ ਦੇ ਸਾਹਮਣੇ ਕਾਰ ‘ਚ ਹੋਇਆ ਜ਼ਬਰਦਸਤ ਧਮਾਕਾ appeared first on Daily Post Punjabi.
source https://dailypost.in/news/international/britain-car-blast-in-front/