ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਪੰਜਾਬ ਨੂੰ ਬਹੁਤ ਸਾਰੇ ਸਿਤਾਰੇ ਦਿੱਤੇ ਹਨ। ਇੱਥੇ ਅੱਜ ਗਾਇਕਾਂ ਦੀ ਕਮੀ ਨਹੀਂ ਹੈ। ਪਰ ਆਪਣੀ ਇੱਕ ਵਿਲੱਖਣ ਪਛਾਣ ਬਣਾਉਣ ਨੂੰ ਹਰ ਇੱਕ ਵਿਅਕਤੀ ਨੂੰ ਸਮਾਂ ਲੱਗਦਾ ਹੈ ਪਰ ਕੁਝ ਸਿਤਾਰੇ ਅਜਿਹੇ ਵੀ ਹੁੰਦੇ ਹਨ ਜੋ ਘਾਟ ਸਮੇਂ ਵਿੱਚ ਵੱਧ ਤਰੱਕੀ ਕਰ ਲੈਂਦੇ ਹਨ। ਉਹਨਾਂ ਵਿੱਚੋ ਹੀ ਇੱਕ ਨਾਮ ਹੈ ਗਾਇਕ ਜੱਸ ਧਾਲੀਵਾਲ ਦਾ। ਉਂਝ ਤਾਂ ਜੱਸ ਧਾਲੀਵਾਲ ਇੱਕ ਚਰਚਿਤ ਨਾਮ ਹੈ। ਪਰ ਫਿਰ ਵੀ ਜਾਣਕਾਰੀ ਲਈ ਦੱਸ ਦਈਏ ਕਿ ਉਹਨਾਂ ਦੇ ਬਹੁਤ ਸਾਰੇ ਗੀਤ ਹਨ ਜੋ ਯੂ-ਟਿਊਬ ਤੇ ਲੱਖਾਂ ਵਿਊਜ਼ ਪਾਰ ਕਰ ਚੁੱਕੇ ਹਨ।
ਹਾਲ ਹੀ ਦੇ ਵਿੱਚ ਉਹਨਾਂ ਦਾ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਜਿਸਦੇ ਵਿੱਚ ਉਹਨਾਂ ਦਾ ਸਾਥ ਦੇਣਗੇ ਦੋਗਾਣੇ ਦੀ ਮਸ਼ਹੂਰ ਗਾਇਕਾ ਸੁਦੇਸ਼ ਕੁਮਾਰੀ ਜੀ। ਗਾਣੇ ਦਾ ਟਾਇਟਲ ਹੈ “ਸੁਪਨੇ ਵਿਆਹ ਦੇ” ਜਿਸਨੂੰ ਜੱਸ ਧਾਲੀਵਾਲ ਅਤੇ ਸੁਦੇਸ਼ ਕੁਮਾਰੀ ਨੇ ਮਿਲ ਕੇ ਗਾਇਆ ਹੈ। ਗਾਣਾ 17 ਨਵੰਬਰ 2021 ਨੂੰ ਰਿਲੀਜ਼ ਹੋਵੇਗਾ। ਗੀਤ ਦੇ ਬੋਲ ਹਨੀ ਧਾਲੀਵਾਲ ਦੁਆਰਾ ਲਿਖੇ ਗਏ ਹਨ। ਗਾਣੇ ਦਾ ਮਿਊਜ਼ਿਕ ਕੇ.ਵੀ.ਸਿੰਘ ਦੁਆਰਾ ਦਿੱਤਾ ਗਿਆ ਹੈ। ਗੀਤ ਪੰਜਾਬੀ ਸਵੈਗ ਪ੍ਰੋਡਕਸ਼ਨ ਹੇਠ ਰਿਲੀਜ਼ ਕੀਤਾ ਜਾਵੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਗਾਣੇ ਦੇ ਟਾਇਟਲ ਨੂੰ ਪੜ੍ਹ ਕੇ ਲੱਗਦਾ ਹੈ ਕਿ ਗਾਣਾ ਨੋਕ-ਝੋਕ ਵਾਲਾ ਹੋਵੇਗਾ। ਗਾਇਕਾ ਸੁਦੇਸ਼ ਕੁਮਾਰੀ ਜੀ ਦੀ ਉਹਨਾਂ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਡੀਕ ਵੀ ਕਰ ਰਹੇ ਹਨ। ਹੁਣ ਵੇਖਣਾ ਹੋਵੇਗਾ ਕੇ ਉਹਨਾਂ ਦੀ ਇਹ ਜੋੜੀ ਕੀ ਕਮਾਲ ਕਰਕੇ ਵਖਾਉਂਦੀ ਹੈ। ਕਿਉਂਕਿ ਗੀਤ ਦਾ ਪੋਸਟਰ ਵੇਖ ਕੇ ਤਾਂ ਹਰ ਕੋਈ ਖੁਸ਼ੀ ਜਾਹਿਰ ਕਰ ਹੀ ਰਿਹਾ ਹੈ।
ਇਹ ਵੀ ਦੇਖੋ : ਅੱਜ Petrol Pump ਨੇ ਬੰਦ! ਨਹੀਂ ਮਿਲੇਗਾ Petrol-Diesal ? ਦੇਖੋ ਪੂਰੀ ਖ਼ਬਰ….
The post ਜੱਸ ਧਾਲੀਵਾਲ ਅਤੇ ਸੁਦੇਸ਼ ਕੁਮਾਰੀ ਆ ਰਹੇ ਨੇ ਨਵੇਂ ਗੀਤ ਦੇ ਨਾਲ, ਇਸ ਦਿਨ ਹੋਵੇਗਾ ਰਿਲੀਜ਼ appeared first on Daily Post Punjabi.
source https://dailypost.in/news/entertainment/pollywood/jass-dhaliwal-and-sudesh-kumari/