ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦਾ ਇਕ ਕਿਸਾਨ ਅਪਣੀ ਮੱਝ ਨੂੰ ਨਾਲ ਲੈ ਕੇ ਥਾਣੇ ਪੁੱਜ ਗਿਆ ਤੇ ਸ਼ਿਕਾਇਤ ਕੀਤੀ ਕਿ ਉਸ ਦੀ ਮੱਝ ਪਿਛਲੇ ਕੁੱਝ ਦਿਨਾਂ ਤੋਂ ਦੁੱਧ ਨਹੀਂ ਚੋਣ ਦੇ ਰਹੀ ਹੈ। ਕਿਰਪਾ ਦੁੱਧ ਚੋਣ ਵਿਚ ਮੇਰੀ ਮਦਦ ਕਰੋ। ਪੁਲਿਸ ਨੇ ਡੰਗਰ ਡਾਕਟਰ ਨਾਲ ਗੱਲ ਕਰ ਕੇ ਮੱਝ ਦਾ ਦੁੱਧ ਚੋਣ ਵਿਚ ਮਦਦ ਕੀਤੀ। ਸ਼ਨੀਵਾਰ ਨੂੰ ਨਯਾਗਾਂਵ ਪਿੰਡ ਵਿਚ ਪੁਲਿਸ ਤੋਂ ਮਦਦ ਮੰਗਣ ਵਾਲੇ ਵਿਅਕਤੀ ਦਾ ਇਕ ਵੀਡੀਉ ਇੰਟਰਨੈੱਟ ’ਤੇ ਸਾਹਮਣੇ ਆਇਆ ਹੈ। ਪੁਲਿਸ ਡਿਪਟੀ ਸੁਪਰਡੈਂਟ ਅਰਵਿੰਦ ਸ਼ਾਹ ਨੇ ਦਸਿਆ ਕਿ ਬਾਬੂਲਾਲ ਜਾਟਵ (45) ਨਾਮੀਂ ਪੇਂਡੂ ਨੇ ਸਨਿਚਰਵਾਰ ਨੂੰ ਨਯਾਗਾਂਵ ਪੁਲਿਸ ਥਾਣੇ ਵਿਚ ਇਕ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਕਿਹਾ ਗਿਆ ਸੀ ਕਿ ਉਸਦੀ ਮੱਝ ਪਿਛਲੇ ਕੁੱਝ ਦਿਨਾਂ ਤੋਂ ਦੁੱਧ ਨਹੀਂ ਚੋਣ ਦੇ ਰਹੀ ਹੈ। ਸ਼ਿਕਾਇਤ ਦੇ ਕਰੀਬ ਚਾਰ ਘੰਟੇ ਬਾਅਦ ਕਿਸਾਨ ਅਪਣੀ ਮੱਝ ਨੂੰ ਲੈ ਕੇ ਥਾਣੇ ਪੁੱਜਾ ਤੇ ਪੁਲਿਸ ਤੋਂ ਮੱਝ ਦਾ ਦੁੱਧ ਚੋਣ ਵਿਚ ਮਦਦ ਮੰਗੀ। ਇਸ ਤੋਂ ਬਾਅਦ ਥਾਣਾ ਇੰਚਾਰਜ ਨੇ ਇਸ ਸਬੰਧ ਵਿਚ ਡੰਗਰ ਡਾਕਟਰ ਨਾਲ ਗੱਲ ਕਰ ਕੇ ਕਿਸਾਨ ਨੂੰ ਕੁੱਝ ਟਿਪਸ ਦੱਸ ਦਿਤੇ। ਇਸ ਤੋਂ ਬਾਅਦ ਜਦੋਂ ਪੇਂਡੂ ਨੇ ਜਦੋਂ ਦੁੱਧ ਚੋਇਆ ਤਾਂ ਮੱਝ ਨੇ ਦੁੱਧ ਚੋਣ ਦਿਤਾ। ਇਸ ਤੋਂ ਬਾਅਦ ਪੇਂਡੂ ਸਵੇਰੇ ਫਿਰ ਪੁਲਿਸ ਨੂੰ ਧੰਨਵਾਦ ਕਹਿਣ ਲਈ ਥਾਣੇ ਪੁੱਜਾ ਤੇ ਕਿਹਾ ਕਿ ਐਤਵਾਰ ਦੀ ਸਵੇਰ ਮੱਝ ਨੇ ਦੁੱਧ ਚੋਣ ਦਿਤਾ ਹੈ।
The post ਪੁਲਿਸ ਕੋਲ ਆਈ ਮੱਝ ਖਿਲਾਫ ਦੁੱਧ ਨਾ ਦੇਣ ਦੀ ਸਿ਼ਕਾਇਤ ! first appeared on Punjabi News Online.
source https://punjabinewsonline.com/2021/11/15/%e0%a8%aa%e0%a9%81%e0%a8%b2%e0%a8%bf%e0%a8%b8-%e0%a8%95%e0%a9%8b%e0%a8%b2-%e0%a8%86%e0%a8%88-%e0%a8%ae%e0%a9%b1%e0%a8%9d-%e0%a8%96%e0%a8%bf%e0%a8%b2%e0%a8%be%e0%a8%ab-%e0%a8%a6%e0%a9%81%e0%a9%b1/