ਆਸਟ੍ਰੇਲੀਆ ਪਹਿਲੀ ਵਾਰ ਜਿੱਤਿਆ ਟੀ-20 ਵਰਲਡ ਕੱਪ

ਕ੍ਰਿਕਟ ਦੇ ਟੀ-20 ਵਰਲਡ ਕੱਪ ਦੇ ਫ਼ਾਈਨਲ ਮੈਚ ‘ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਵਿਸ਼ਵ ਕੱਪ ਦੇ ਫ਼ਾਈਨਲ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਸਕੋਰ 172/4 ਬਣਾਇਆ। ਆਸਟ੍ਰੇਲੀਆ ਲਈ ਕੇਨ ਵਿਲੀਅਮਸਨ (85) ਨੇ ਸਭ ਤੋਂ ਵੱਧ ਸਕੋਰਰ ਬਣਾਏ ਜਦਕਿ ਜੋਸ਼ ਹੇਜ਼ਲਵੁੱਡ ਨੇ 3 ਵਿਕਟਾਂ ਹਾਸਲ ਕੀਤੀਆਂ। 173 ਦੌੜਾਂ ਦੇ ਟੀਚੇ ਨੂੰ ਫਿੰਚ ਐਂਡ ਕੰਪਨੀ ਨੇ 2 ਵਿਕਟਾਂ ਦੇ ਨੁਕਸਾਨ ‘ਤੇ 18.5 ਓਵਰਾਂ ‘ਚ ਆਸਾਨੀ ਨਾਲ ਹਾਸਲ ਕਰ ਲਿਆ। ਡੇਵਿਡ ਵਾਰਨਰ (53) ਅਤੇ ਮਿਸ਼ੇਲ ਮਾਰਸ਼ (77) ਨੇ ਜਿੱਤ ‘ਚ ਪਾਰੀ ਖੇਡੀ। ਆਸਟ੍ਰੇਲੀਆ 14 ਸਾਲਾਂ ਦੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਚੈਂਪੀਅਨ ਬਣਿਆ ਹੈ।

The post ਆਸਟ੍ਰੇਲੀਆ ਪਹਿਲੀ ਵਾਰ ਜਿੱਤਿਆ ਟੀ-20 ਵਰਲਡ ਕੱਪ first appeared on Punjabi News Online.



source https://punjabinewsonline.com/2021/11/15/%e0%a8%86%e0%a8%b8%e0%a8%9f%e0%a9%8d%e0%a8%b0%e0%a9%87%e0%a8%b2%e0%a9%80%e0%a8%86-%e0%a8%aa%e0%a8%b9%e0%a8%bf%e0%a8%b2%e0%a9%80-%e0%a8%b5%e0%a8%be%e0%a8%b0-%e0%a8%9c%e0%a8%bf%e0%a9%b1%e0%a8%a4/
Previous Post Next Post

Contact Form