ਪਾਕਿਸਤਾਨ ਦੇ ਸੁਤੰਤਰਤਾ ਦਿਵਸ ‘ਤੇ ਲਾਹੌਰ ਦੇ ਮੀਨਾਰ-ਏ-ਪਾਕਿਸਤਾਨ ਪਾਰਕ ਵਿਖੇ ਇੱਕ ਔਰਤ ਟਿੱਕਟੋਕਰ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ 400 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਔਰਤ ਆਪਣੇ ਤਿੰਨ ਸਾਥੀਆਂ ਦੇ ਨਾਲ ਸੁਤੰਤਰਤਾ ਦਿਵਸ ‘ਤੇ ਇੱਕ ਵੀਡੀਓ ਸ਼ੂਟ ਕਰਨ ਗਈ ਸੀ। ਇਸ ਦੌਰਾਨ ਉਥੇ ਮੌਜੂਦ ਭੀੜ ਨੇ ਉਸ ਨਾਲ ਬਦਸਲੂਕੀ ਕੀਤੀ। ਕੱਪੜੇ ਪਾੜੇ ਗਏ ਅਤੇ ਇਸ ਤੋਂ ਇਲਾਵਾ ਗਹਿਣੇ ਤੇ ਫ਼ੋਨ ਲੁੱਟ ਲਏ ਗਏ।
ਆਮ ਤੌਰ ‘ਤੇ ਪੁਲਿਸ ਅਤੇ ਸਰਕਾਰ ਪਾਕਿਸਤਾਨ ਵਿਚ ਅਜਿਹੇ ਮਾਮਲਿਆਂ ਨੂੰ ਦਬਾਉਣ ਵਿਚ ਦੇਰੀ ਨਹੀਂ ਕਰਦੀ, ਪਰ ਇਸ ਔਰਤ ਨਾਲ ਜੋ ਹੋਇਆ ਉਸ ਦੇ ਕਈ ਵੀਡੀਓ ਸੋਸ਼ਲ ਮੀਡੀਆ’ ਤੇ ਵਾਇਰਲ ਹੋਏ। ਦਬਾਅ ਤੋਂ ਬਾਅਦ 400 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਟਿੱਕਟੋਕਰ ਦਾ ਨਾਂ ਆਇਸ਼ਾ ਹੈ। ਉਸਨੇ ਖੁਦ ਮੀਡੀਆ ਨੂੰ ਦਿੱਤੀ ਇੰਟਰਵਿਊ ਵਿੱਚ ਘਟਨਾ ਦੀ ਵਿਸਥਾਰ ਵਿੱਚ ਵਿਆਖਿਆ ਕੀਤੀ ਅਤੇ ਕਿਹਾ ਉਪਰ ਵਾਲਾ ਮੈਨੂੰ ਹੁਣ ਮੌਤ ਦੇਵੇ, ਤਾਂ ਇਹ ਬਿਹਤਰ ਹੋਵੇਗਾ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ, ਔਰਤ ਨੇ ਕਿਹਾ- 14 ਅਗਸਤ ਨੂੰ, ਮੈਂ ਜਸ਼ਨ-ਏ-ਆਜ਼ਾਦੀ ‘ਤੇ ਇੱਕ ਵੀਡੀਓ ਸ਼ੂਟ ਕਰਨ ਲਈ ਮੀਨਾਰ-ਏ-ਪਾਕਿਸਤਾਨ ਗਈ ਸੀ। ਉੱਥੇ ਉਹ ਆਪਣੇ ਤਿੰਨ ਸਾਥੀਆਂ ਨਾਲ ਇੱਕ ਪਾਰਕ ਦੇ ਨੇੜੇ ਇੱਕ ਵੀਡੀਓ ਸ਼ੂਟ ਕਰ ਰਹੀ ਸੀ। ਮੈਂ ਇਸ ਵੀਡੀਓ ਲਈ ਇੱਕ ਨਵਾਂ ਪਹਿਰਾਵਾ ਵੀ ਤਿਆਰ ਕੀਤਾ ਸੀ। ਫਿਰ ਕੁਝ ਲੋਕਾਂ ਨੇ ਸਾਡੇ ‘ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਅਦ ਵਿੱਚ, ਜਦੋਂ ਇਨ੍ਹਾਂ ਲੋਕਾਂ ਦੀ ਭੀੜ ਵਧਣੀ ਸ਼ੁਰੂ ਹੋਈ, ਤਾਂ ਅਸੀਂ ਉਥੋਂ ਚਲੇ ਜਾਣਾ ਸਹੀ ਸਮਝਿਆ ਪਰ, ਉਨ੍ਹਾਂ ਨੇ ਸਾਡਾ ਪਿੱਛਾ ਨਹੀਂ ਛੱਡਿਆ।
ਆਇਸ਼ਾ ਨੇ ਇੱਕ ਇੰਟਰਵਿਊ ਵਿੱਚ ਕਿਹਾ – ਭੀੜ ਜ਼ਾਹਿਲ ਸੀ। ਲੋਕਾਂ ਨੇ ਮੈਨੂੰ ਫੜ ਲਿਆ। ਮੇਰੇ ਕੱਪੜੇ ਪੂਰੀ ਤਰ੍ਹਾਂ ਫਾੜ ਦਿੱਤੇ ਅਤੇ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਮੇਰੇ ਸਾਥੀਆਂ ‘ਤੇ ਹਮਲਾ ਕੀਤਾ ਗਿਆ। ਮੇਰੇ ਗਹਿਣੇ ਅਤੇ ਮੋਬਾਈਲ ਫੋਨ ਖੋਹ ਲਏ ਗਏ। ਪਾਰਕ ਵਿਚਲੇ ਗਾਰਡ ਵੀ ਮੈਨੂੰ ਨਹੀਂ ਬਚਾ ਸਕੇ। ਇਸ ਦੌਰਾਨ, ਮੈਨੂੰ ਹਵਾ ਵਿੱਚ ਉਛਾਲਿਆ ਜਾ ਰਿਹਾ ਸੀ। ਮੈਨੂੰ ਹੁਣ ਜੀਊਣ ਦੀ ਕੋਈ ਇੱਛਾ ਨਹੀਂ ਹੈ।
ਇਸ ਮਾਮਲੇ ‘ਚ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਦੀ ਮੌਜੂਦਗੀ ਦੇ ਬਾਅਦ ਵੀ ਪੁਲਿਸ ਨੇ ਤਿੰਨ ਦਿਨਾਂ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਲੋਕਾਂ ਦਾ ਗੁੱਸਾ ਵਧਿਆ ਤਾਂ 400 ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਭੀੜ ਵਿੱਚ ਮੌਜੂਦ ਕੁਝ ਲੋਕ ਇੰਨੇ ਨਿਡਰ ਸਨ ਕਿ ਉਨ੍ਹਾਂ ਨੇ ਖੁਦ ਘਟਨਾ ਦੀ ਵੀਡੀਓ ਬਣਾ ਲਈ।
ਇਹ ਵੀ ਪੜ੍ਹੋ : Big Breaking : ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਗ੍ਰਿਫਤਾਰ
The post ਸ਼ਰਮਨਾਕ! ਲਾਹੌਰ ਦੇ ਮੀਨਾਰ-ਏ-ਪਾਕਿਸਤਾਨ ‘ਚ Video ਸ਼ੂਟ ਕਰਦਿਆਂ ਔਰਤ TikToker ਨਾਲ ਭੀੜ ਨੇ ਕੀਤੀ ਬਦਸਲੂਕੀ, ਪਾੜੇ ਕੱਪੜੇ, ਗਹਿਣੇ ਤੇ ਫੋਨ ਖੋਹਿਆ appeared first on Daily Post Punjabi.