ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਜ਼ਿਲੇ ਦੇ ਐਸ ਐਸ ਪੀ ਅਤੇ ਥਾਣਾ ਸਦਰ ਦੇ ਖ਼ਿਲਾਫ਼ ਜਿੱਥੇ ਮੋਰਚਾ ਖੋਲ੍ਹਿਆ ਉੱਥੇ ਪੰਜਾਬੀ ਸਰਕਾਰ ਤੇ ਵੀ ਨਿਸ਼ਾਨਾ ਲਗਾ ਦਿੱਤਾ। ਵਿਧਾਇਕ ਭੁੱਲਰ ਤਾਂ ਇਥੋਂ ਤੱਕ ਕਹਿ ਗਏ ਕੀ ਥੁੜਿਆ ਇਹੋ ਜਿਹੀ ਸਰਕਾਰ ਦਾ ਤੇ ਵਿਧਾਇਕ ਬਣਨ ਦਾ ਅੱਜ ਭਿੱਖੀਵਿੰਡ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਆਖਿਆ ਕਿ ਪਿੰਡ ਭਾਈ ਲੱਧੂ ਵਿਖੇ ਪਿਛਲੇ ਐਤਵਾਰ ਨੂੰ ਗੋਲੀ ਚੱਲੀ ਸੀ। ਜਿਸ ਦੀ ਸੂਚਨਾ ਥਾਣਾ ਸਦਰ ਪੱਟੀ ਦੇ ਅਧੀਨ ਆਉਂਦੀ ਪੁਲਿਸ ਚੌਕੀ ਘਰਿਆਲਾ ਵਿਖੇ ਦਿੱਤੀ ਗਈ ਸੀ।

ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਆਖਿਆ ਕਿ ਜਦੋਂ ਇਸ ਸਬੰਧੀ ਥਾਣਾ ਸਦਰ ਪੱਟੀ ਦੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਇਸ ਤਰਾਂ ਲੱਗ ਰਿਹਾ ਸੀ ਕਿ ਜਿਵੇਂ ਉਸ ਨੇ ਕੋਈ ਨਸਾਂ ਕੀਤਾ ਹੋਵੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਆਖਿਆ ਕਿ ਥਾਣਾ ਸਦਰ ਪੱਟੀ ਦੇ ਮੁੱਖੀ ਨੂੰ ਇਹ ਨਹੀਂ ਪਤਾ ਹੋਣਾ ਕੀ ਇਹ ਪਿੰਡ ਕਿੱਥੇ ਪੈਂਦਾ ਹੈ। ਐਸ ਐਸ ਪੀ ਤਰਨ ਤਾਰਨ ਤੇ ਨਿਸ਼ਾਨਾ ਸਾਧਿਆ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਆਖਿਆ ਕਿ ਪਤਾ ਨਹੀਂ ਉਹ ਕਿੱਥੋਂ ਦੇ ਨੇ ਉਸ ਨੂੰ ਤਾਂ ਪੰਜਾਬ ਦਾ ਕੁੱਝ ਪਤਾ ਨਹੀਂ ਤੇ ਜਾਣਬੁੱਝ ਕੇ ਅਸਲਾ ਲਾਇਸੈਂਸ ਰੱਦ ਕਰ ਰਹੇ ਹਨ ਜਾਂ ਤਾਂ ਉਹ ਇਹ ਸ਼ਰਤ ਰੱਖ ਦੇ ਹਨ ਕੀ ਆਪਣੇ ਘਰ ਸੀਸੀਟੀਵੀ ਕੈਮਰੇ ਲਗਾਉ ਤੇ ਉਸ ਦੇ ਨਾਲ ਹੀ ਚੌਂਕਾ, ਤੇ ਹੋਰ ਜਗਾ ਤੇ ਵੀ ਐਸ ਐਸ ਪੀ ਵੱਲੋਂ ਸੀਸੀਟੀਵੀ ਕੈਮਰੇ ਲਗਾਉਣ ਲਈ ਉਹਨਾਂ ਵੱਲੋਂ ਆਖਿਆ ਜਾਂਦਾ ਹੈ।
The post ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਐਸ.ਐਸ.ਪੀ ਤਰਨਤਾਰਨ ਤੇ ਐਸ.ਐਚ.ਓ ਸਦਰ ਪੱਟੀ ਦੇ ਖ਼ਿਲਾਫ਼ ਮੋਰਚਾ appeared first on Daily Post Punjabi.
source https://dailypost.in/news/punjab/aam-aadmi-party-aap-punjab/%e0%a8%b9%e0%a8%b2%e0%a8%95%e0%a8%be-%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%b8%e0%a9%81%e0%a8%96%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ad/