ਵਿੱਕੀ ਮਿੱਡੂਖੇੜਾ ਦੀ ਮੌਤ ਤੋਂ ਬਾਅਦ ਗਾਇਕ ਮਨਕੀਰਤ ਔਲਖ ਦਾ ਛਲਕਿਆ ਦਰਦ , ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਭਾਵੁਕ ਪੋਸਟ

Mankirt Aulakh shared post : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਜਿਹਨਾਂ ਨੇ ਹੁਣ ਤੱਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਜੋ ਕਿ ਉਹਨਾਂ ਨੇ ਆਪਣੀ ਜਿਗਰੀ ਦੋਸਤ ਵਿੱਕੀ ਮਿੱਡੂਖੇੜਾ ਦੀ ਮੌਤ ਤੋਂ ਬਾਅਦ ਇਹ ਪੋਸਟ ਸਾਂਝੀ ਕੀਤੀ ਹੈ , ਮਨਕਿਰਤ ਦਾ ਦਰਦ ਇਸ ਪੋਸਟ ਰਾਹੀਂ ਸਾਫ – ਸਾਫ ਝਲਕ ਰਿਹਾ ਹੈ।

ਮਨਕੀਰਤ ਨੇ ਲਿਖਿਆ ਕਿ – ਕਿਹਾ “ਹਮੇਸ਼ਾ ਹੀ ਪਾਜ਼ੀਟਿਵ ਰਹਿਣਾ ਤੇ ਹਮੇਸ਼ਾ ਕਿਸੇ ਦੀ ਸਫ਼ਲਤਾ ਤੋਂ ਖ਼ੁਸ਼ ਹੋਣਾ,ਹਰ ਬੰਦੇ ਨੂੰ ਨਾਲ ਜੋੜ ਕੇ ਚੱਲਣ ਵਾਲਾ ਬਾਦਸ਼ਾਹ ਬੰਦਾ ਇਕੱਲਾ ਹੀ ਚਲਾ ਗਿਆ।ਬਹੁਤ ਵੱਡਾ ਘਾਟਾ ਹੋਇਆ ਵਿੱਕੀ ਵੀਰ ਦੇ ਜਾਣ ਨਾਲ ਜਿਹੜੇ ਭਰਾ ਨਾਲ ਜੁੜੇ ਹੋਏ ਸਨ। ਵਾਹਿਗੁਰੂ ਪਰਿਵਾਰ ਨੂੰ, ਹੋਂਸਲਾ ਦੇਵੇ ਅਤੇ ਵੀਰੇ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ੇ” ਮਨਕਿਰਤ ਨੇ ਇਸ ਦੇ ਨਾਲ ਹੀ ਕੁੱਝ ਤਸਵੀਰਾਂ ਤੇ ਵੀਡਿਓਜ਼ ਵੀ ਸਾਂਝੀਆਂ ਕੀਤੀਆਂ ਹਨ। ਜਾਣਕਾਰੀ ਅਨੁਸਾਰ ਮੋਹਾਲੀ ਦੇ ਸੈਕਟਰ-71 ਵਿਖੇ ਸਮੀਰ ਨਾਂ ਦੇ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਬਾਹਰ ਵਿੱਕੀ ਮਿੱਡੂਖੇੜਾ ਨੂੰ ਕਤਲ ਕੀਤਾ ਗਿਆ।

4 ਅਣਪਛਾਤੇ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿੱਕੀ ਮਿੱਡੂਖੇੜਾ ਪ੍ਰਾਪਰਟੀ ਡੀਲਰ ਨੂੰ ਮਿਲਣ ਆਇਆ ਸੀ ਤੇ ਹਮਲਾਵਰ ਉਥੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਸਨ। ਵਿੱਕੀ ਨੂੰ ਮੋਹਾਲੀ ਦੇ ਸੈਕਟਰ-71 ਵਿਖੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ।ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜੀ ਤੇ ਹੁਣ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਬਾਦਲ ਪਰਿਵਾਰ ਦੇ ਨੇੜੇ ਹਨ। ਤੇ ਉਹ ਐੱਸ. ਓ. ਆਈ. ਦਾ ਸਾਬਕਾ ਪ੍ਰਧਾਨ ਵੀ ਰਹਿ ਚੁੱਕਾ ਹੈ।

ਇਹ ਵੀ ਦੇਖੋ : 3 ਮਿਨਟ ਇਸ ਥਾਂ ‘ਤੇ ਘੁੰਮਦਾ ਰਿਹਾ ਡਰੋਨ RDX, ਬੰਬ ਅਤੇ ਹੋਰ ਹਥਿਆਰ ਪਹੁੰਚੇ, ਕੈਪਟਨ ਨੇ 15 ਨੂੰ ਲਹਿਰਾਉਣਾ ਹੈ ਝੰਡਾ।

The post ਵਿੱਕੀ ਮਿੱਡੂਖੇੜਾ ਦੀ ਮੌਤ ਤੋਂ ਬਾਅਦ ਗਾਇਕ ਮਨਕੀਰਤ ਔਲਖ ਦਾ ਛਲਕਿਆ ਦਰਦ , ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਭਾਵੁਕ ਪੋਸਟ appeared first on Daily Post Punjabi.



source https://dailypost.in/news/entertainment/mankirt-aulakh-shared-post/
Previous Post Next Post

Contact Form