ਅਦਾਕਾਰ ਅਨੁਪਮ ਸ਼ਿਆਮ ਦਾ ਦਿਹਾਂਤ

ਛੋਟੇ ਪਰਦੇ ਤੇ ਮਸ਼ਹੂਰ ਠਾਕੁਰ ਸੱਜਣ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਨੁਪਮ ਸ਼ਿਆਮ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 63 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।ਅਨੁਪਮ ਸ਼ਿਆਮ ਪਿਛਲੇ ਸਾਲ ਤੋਂ ਗੁਰਦਿਆਂ ਦੀ ਬੀਮਾਰੀ ਨਾਲ ਜੂਝ ਰਹੇ ਸਨ। ਕੁਝ ਮਹੀਨੇ ਪਹਿਲਾਂ ਅਨੁਪਮ ਸ਼ਿਆਮ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਬੀਮਾਰੀ ਦੇ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਸੀ। ਆਰਥਿਕ ਮਦਦ ਮੰਗਣ ਤੋਂ ਬਾਅਦ ਸੋਨੂੰ ਸੂਦ ਅਤੇ ਸਿਨੇਮਾ ਆਰਟਿਸਟ ਐਸੋਸੀਏਸ਼ਨ ਅਨੁਪਮ ਸ਼ਿਆਮ ਦੀ ਮਦਦ ਦੇ ਲਈ ਅੱਗੇ ਆਏ ਸਨ।



source https://punjabinewsonline.com/2021/08/09/%e0%a8%85%e0%a8%a6%e0%a8%be%e0%a8%95%e0%a8%be%e0%a8%b0-%e0%a8%85%e0%a8%a8%e0%a9%81%e0%a8%aa%e0%a8%ae-%e0%a8%b6%e0%a8%bf%e0%a8%86%e0%a8%ae-%e0%a8%a6%e0%a8%be-%e0%a8%a6%e0%a8%bf%e0%a8%b9%e0%a8%be/
Previous Post Next Post

Contact Form