
ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਬੱਸ ਤੇ ਹੋਰਨਾਂ ਵਾਹਨਾਂ ਦੇ ਢਿੱਗਾਂ ਤੋਂ ਬਾਅਦ ਮਲਬੇ ਵਿੱਚੋਂ ਹੁਣ ਤੱਕ 13 ਲਾਸਾਂ ਬਰਾਮਦ ਹੋ ਚੁੱਕੀਆ ਹਨ । ਐੱਨਡੀਆਰਐੱਫ, ਨੀਮ ਫੌਜੀ ਬਲਾਂ ਤੇ ਸਥਾਨਕ ਪੁਲੀਸ ਦੀਆਂ ਟੀਮਾਂ ਨੇ ਮੌਕੇ ’ਤੇ ਪੁੱਜ ਕੇ ਕਮਾਨ ਆਪਣੇ ਹੱਥਾਂ ਵਿੱਚ ਲੈਂਦਿਆਂ ਰਾਹਤ ਕਾਰਜ ਵਿੱਢੇ । ਬੱਸ ਦੇ ਡਰਾਈਵਰ ਤੇ ਕੰਡਕਟਰ ਸਮੇਤ 13 ਵਿਅਕਤੀਆਂ ਨੂੰ ਮਲਬੇ ਹੇਠੋਂ ਜ਼ਖ਼ਮੀ ਹਾਲਤ ਵਿੱਚ ਬਾਹਰ ਕੱਢ ਲਿਆ ਗਿਆ ਹੈ। ਜ਼ਖ਼ਮੀਆਂ ’ਚੋਂ ਇਕ ਦੀ ਪਛਾਣ ਫਤਿਹਗੜ੍ਹ ਸਾਹਿਬ ਦੇ ਨਲਿਨੀ ਕਲਾਂ ਪਿੰਡ ਦੇ ਚਰਨਜੀਤ ਸਿੰਘ ਵਜੋਂ ਦੱਸੀ ਗਈ ਹੈ, ਜੋ ਸ਼ੋਰਾਂਗ ਪ੍ਰਾਜੈਕਟ ਵਿੱਚ ਡਰਾਈਵਰ ਹੈ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਦੋਂਕਿ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ।
source https://punjabinewsonline.com/2021/08/12/%e0%a8%b9%e0%a8%bf%e0%a8%ae%e0%a8%be%e0%a8%9a%e0%a8%b2-%e0%a8%aa%e0%a8%b9%e0%a8%be%e0%a9%9c-%e0%a8%a1%e0%a8%bf%e0%a9%b1%e0%a8%97%e0%a8%a3-%e0%a8%95%e0%a8%be%e0%a8%b0%e0%a8%a8-%e0%a8%b9%e0%a9%8b/
Sport:
PTC News