ਕਿਨੌਰ ਹਾਦਸੇ ਵਿੱਚ ਹੁਣ ਤੱਕ ਬਰਾਮਦ ਹੋਈਆਂ 13 ਲਾਸ਼ਾਂ, ਸੜਕ ਤੋਂ 500 ਮੀਟਰ ਹੇਠਾਂ ਫਸਿਆ ਹੋਇਆ ਸੀ ਬੱਸ ਦਾ ਮਲਬਾ

ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਜ਼ਮੀਨ ਖਿਸਕਣ ਵਿੱਚ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਕਰਮਚਾਰੀਆਂ ਨੇ ਅੱਜ ਸਵੇਰੇ ਮਲਬੇ ਵਿੱਚੋਂ ਤਿੰਨ ਹੋਰ ਲਾਸ਼ਾਂ ਕੱਢੀਆਂ, ਜਿਸ ਨਾਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ। ਇਸ ਤੋਂ ਇਲਾਵਾ ਹੁਣ ਤੱਕ 14 ਲੋਕਾਂ ਨੂੰ ਮਲਬੇ ਵਿੱਚੋਂ ਬਚਾਇਆ ਗਿਆ ਹੈ।

13 bodies recovered
13 bodies recovered

ਹਾਦਸੇ ਤੋਂ ਬਾਅਦ 20 ਤੋਂ 25 ਲੋਕ ਲਾਪਤਾ ਹਨ। ਉਨ੍ਹਾਂ ਦੇ ਬਚਣ ਦੀ ਸੰਭਾਵਨਾ ਘੱਟ ਹੈ। ਜਵਾਨਾਂ ਨੇ ਹਾਦਸਾਗ੍ਰਸਤ ਬੱਸ ਦਾ ਮਲਬਾ ਵੀ ਬਾਹਰ ਕੱਢਿਆ। ਇਹ ਸੜਕ ਤੋਂ ਲਗਭਗ 500 ਮੀਟਰ ਹੇਠਾਂ ਅਤੇ ਸਤਲੁਜ ਦਰਿਆ ਦੇ ਉੱਪਰ 200 ਮੀਟਰ ਉੱਪਰ ਫਸਿਆ ਹੋਇਆ ਸੀ। ਦੱਸ ਦਈਏ ਕਿ ਇਹ ਦੁਰਘਟਨਾ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਰੇਕਾਂਗ ਪੀਓ-ਸ਼ਿਮਲਾ ਹਾਈਵੇ ਦੇ ਨੇੜੇ ਬੁੱਧਵਾਰ ਦੁਪਹਿਰ ਕਰੀਬ 12.45 ਵਜੇ ਵਾਪਰੀ। ਮੰਨਿਆ ਜਾ ਰਿਹਾ ਹੈ ਕਿ ਇੱਕ ਟਰੱਕ, ਇੱਕ ਸਰਕਾਰੀ ਬੱਸ ਅਤੇ ਹੋਰ ਵਾਹਨ ਮਲਬੇ ਹੇਠ ਦੱਬੇ ਹੋਏ ਹਨ। ਖਬਰਾਂ ਅਨੁਸਾਰ ਸ਼ਿਮਲਾ ਜਾ ਰਹੀ ਬੱਸ ਵਿੱਚ 40 ਲੋਕ ਸਵਾਰ ਸਨ।

ਦੇਖੋ ਵੀਡੀਓ : ਰਾਜ ਬਰਾੜ ਨੂੰ ਯਾਦ ਕਰਕੇ ਰੋ ਪਿਆ ਸੰਧੂ ਸੁਰਜੀਤ, ਦੇਖੋ ਕਿਉਂ

The post ਕਿਨੌਰ ਹਾਦਸੇ ਵਿੱਚ ਹੁਣ ਤੱਕ ਬਰਾਮਦ ਹੋਈਆਂ 13 ਲਾਸ਼ਾਂ, ਸੜਕ ਤੋਂ 500 ਮੀਟਰ ਹੇਠਾਂ ਫਸਿਆ ਹੋਇਆ ਸੀ ਬੱਸ ਦਾ ਮਲਬਾ appeared first on Daily Post Punjabi.



Previous Post Next Post

Contact Form