
ਟੋਕੀਓ ਉਲੰਪਿਕਸ ਜੋਰਾਂ-ਸ਼ੋਰਾਂ ਨਾਲ ਜਾਰੀ ਹਨ । ਇਸੇ ਦੌਰਾਨ ਦੁਨੀਆ ਦੇ ਸਭ ਤੋਂ ਵੱਡੇ ਸਪੋਰਟਸ ਮੁਕਾਬਲਿਆਂ ਦੌਰਾਨ ਜੀਵਨ ਦਾ ਸਭ ਤੋਂ ਵੱਡਾ ਪ੍ਰਪੋਜ਼ਲ ਅਰਜਨਟੀਨਾ ਦੀ ਤਲਵਾਰਬਾਜ਼ ਮਾਰੀਆ ਬੇਲੇਨ ਦੇ ਨਾਲ ਟੋਕੀਓ ਓਲੰਪਿਕ ਦੌਰਾਨ ਕੁਝ ਇਸ ਤਰ੍ਹਾਂ ਹੀ ਹੋਇਆ । ਮਾਰੀਆ ਪਹਿਲੇ ਰਾਊਾਡ ‘ਚ ਹੀ ਹਾਰ ਕੇ ਤਮਗੇ ਦੀ ਦੌੜ ਤੋਂ ਬਾਹਰ ਹੋ ਗਈ ਸੀ ।
ਇਸ ਤੋਂ ਬਾਅਦ ਇੱਕ ਟੀ ਵੀ ਇੰਟਰਵਿਊ ‘ਚ ਉਹ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੀ ਸੀ । ਉਸ ਸਮੇਂ ਮਾਰੀਆ ਬਹੁਤ ਨਿਰਾਸ਼ ਦਿਖਾਈ ਦੇ ਰਹੀ ਸੀ । ਉਸੇ ਸਮੇਂ ਕੋਚ ਲੁਕਾਸ ਪਿਛੇ ਤੋਂ ਆਏ । ਉਸ ਦੇ ਹੱਥ ‘ਚ ਇੱਕ ਕਾਗਜ਼ ਸੀ, ਜਿਸ ‘ਤੇ ਲਿਖਿਆ ਸੀ ਕੀ ਤੂੰ ਮੇਰੇ ਨਾਲ ਵਿਆਹ ਕਰਵਾਏਾਗੀ । ਉਨ੍ਹਾਂ ਗੋਡਿਆਂ ਭਾਰ ਹੋ ਕੇ ਮਾਰੀਆ ਦੇ ਸਾਹਮਣੇ ਪ੍ਰਸਤਾਵ ਰੱਖਿਆ, ਜਿਸ ਨੂੰ ਮਾਰੀਆ ਨੇ ਸਵੀਕਾਰ ਕਰ ਲਿਆ । ਕੋਚ ਨੇ ਪ੍ਰਪੋਜ਼ ਕਰਨ ਸਮੇਂ ਇਹ ਵੀ ਕਿਹਾ ਕਿ ਉਹ ਛੇਤੀ ਹਾਂ ਕਰ ਦੇਵੇ, ਕਿਉਂਕਿ ਸਾਰੇ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ ‘ਤੇ ਹੀ ਟਿਕੀਆਂ ਹੋਈਆਂ ਸਨ ।
source https://punjabinewsonline.com/2021/07/28/tokyo-olympics-%e0%a8%ae%e0%a9%88%e0%a8%a1%e0%a8%b2-%e0%a8%a4%e0%a8%be%e0%a8%82-%e0%a8%a8%e0%a8%b9%e0%a9%80-%e0%a8%ae%e0%a8%bf%e0%a8%b2%e0%a8%bf%e0%a8%86-%e0%a8%aa%e0%a8%b0-%e0%a8%9c%e0%a9%80/
Sport:
PTC News