ਭਾਰੀ ਮੀਂਹ ਨਾਲ ਬੇਹਾਲ ਹੋਈ ਦਿੱਲੀ, ਕਈ ਰੂਟਾਂ ‘ਤੇ ਲੱਗਿਆ ਲੰਬਾ ਟ੍ਰੈਫਿਕ ਜਾਮ, DTC ਬੱਸਾਂ ‘ਚ ਵੜ੍ਹਿਆ ਪਾਣੀ

ਦਿੱਲੀ ਵਿੱਚ ਭਾਰੀ ਬਾਰਿਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਨਾਲ ਲੋਕਾਂ ਨੂੰ ਨਮੀ ਅਤੇ ਗਰਮੀ ਤੋਂ ਰਾਹਤ ਮਿਲੀ ਹੈ, ਪਰ ਮੀਂਹ ਤੋਂ ਬਾਅਦ ਪਾਣੀ ਭਰਨ ਕਾਰਨ ਟ੍ਰੈਫਿਕ ਜਾਮ ਅਤੇ ਡੀਟੀਸੀ ਬੱਸਾਂ ਵਿੱਚ ਪਾਣੀ ਦਾਖਲ ਹੋਣ ਦੀਆਂ ਖਬਰਾਂ ਨੇ ਮੁਸੀਬਤ ਖੜ੍ਹੀ ਕਰ ਦਿੱਤੀ ਹੈ।

Heavy rains lash parts of Delhi-NCR
Heavy rains lash parts of Delhi-NCR

ਦਰਅਸਲ, ਰਾਜਧਾਨੀ ਦਿੱਲੀ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਭਰਨ ਕਾਰਨ ਧੌਲਾ ਕੂਆਨ ਵਿਖੇ ਲੰਬੇ ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇੰਨਾ ਹੀ ਨਹੀਂ, ਭਾਰੀ ਮੀਂਹ ਕਾਰਨ ਆਈਟੀਓ ਇਲਾਕੇ ਵਿੱਚ ਟ੍ਰੈਫਿਕ ਜਾਮ ਹੋ ਗਿਆ ਹੈ । ਜਦੋਂਕਿ ਕਈ ਰੂਟਾਂ ‘ਤੇ ਮੀਂਹ ਪੈਣ ਕਾਰਨ ਟ੍ਰੈਫਿਕ ਸਿਸਟਮ ਵੀ ਠੱਪ ਹੋ ਗਿਆ ਹੈ।

ਇਹ ਵੀ ਪੜ੍ਹੋ: ਵੱਡਾ ਫੇਰਬਦਲ : ਪੰਜਾਬ ਸਰਕਾਰ ਵੱਲੋਂ 11 IAS ਤੇ 43 PCS ਅਧਿਕਾਰੀਆਂ ਦੇ ਹੋਏ ਟਰਾਂਸਫਰ

ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਭਾਰੀ ਮੀਂਹ ਤੋਂ ਬਾਅਦ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਏਅਰਪੋਰਟ ਰੋਡ ‘ਤੇ ਡੀਸੀਸੀ ਬੱਸਾਂ ਵਿੱਚਪਾਣੀ ਦਾਖਲ ਹੋ ਗਿਆ।

Heavy rains lash parts of Delhi-NCR
Heavy rains lash parts of Delhi-NCR

ਇਸ ਦੌਰਾਨ ਬੱਸ ਵਿੱਚ ਸਵਾਰ ਲੋਕ ਪਾਣੀ ਤੋਂ ਬਚਦੇ ਨਜ਼ਰ ਆਏ । ਭਾਰੀ ਮੀਂਹ ਕਾਰਨ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀਆਂ ਖਬਰਾਂ ਆਈਆਂ ਹਨ ।

Heavy rains lash parts of Delhi-NCR

ਦੱਸ ਦੇਈਏ ਕਿ ਆਈਐਮਡੀ ਨੇ ਐਤਵਾਰ ਨੂੰ ਦਿੱਲੀ ਵਿੱਚ ਸੋਮਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਸੀ ਅਤੇ ਸ਼ਾਮ ਨੂੰ ਹਲਕੀ ਬਾਰਿਸ਼ ਦਾ ਅਨੁਮਾਨ ਜਤਾਇਆ ਸੀ। ਵਿਭਾਗ ਨੇ ਮੰਗਲਵਾਰ ਲਈ ਆਰੇਂਜ ਅਲਰਟ ਜਾਰੀ ਕਰ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।

ਇਹ ਵੀ ਦੇਖੋ: ‘ਕਥਾ-ਕੀਰਤਨ ਛੱਡ ਕਿਉਂ ਗਾਇਆ ਗੀਤ ? ਕੀ ਸਿਆਸਤ ‘ਚ ਐਂਟਰੀ ਮਾਰਨ ਦੀ ਤਿਆਰੀ ? ਬੇਅਦਬੀ ਕਰਨ ਵਾਲਿਆਂ ਲਈ ਕੀ ਹੋਵੇ ਸਜ਼ਾ ?

The post ਭਾਰੀ ਮੀਂਹ ਨਾਲ ਬੇਹਾਲ ਹੋਈ ਦਿੱਲੀ, ਕਈ ਰੂਟਾਂ ‘ਤੇ ਲੱਗਿਆ ਲੰਬਾ ਟ੍ਰੈਫਿਕ ਜਾਮ, DTC ਬੱਸਾਂ ‘ਚ ਵੜ੍ਹਿਆ ਪਾਣੀ appeared first on Daily Post Punjabi.



Previous Post Next Post

Contact Form