ਅਸਾਮ-ਮਿਜ਼ੋਰਮ ਦੇ ਲੋਕ ਹੋਏ ਆਹਮੋ ਸਾਹਮਣੇ ! ਅਸਾਮ ਪੁਲਿਸ ਦੇ 6 ਜਵਾਨ ਸ਼ਹੀਦ, 50 ਲੋਕ ਜ਼ਖਮੀ, CRPF ਤੈਨਾਤ, ਦੇਖੋ ਵੀਡੀਓ

ਸੋਮਵਾਰ ਨੂੰ ਸਰਹੱਦ ਨਾਲ ਜੁੜੇ ਵਿਵਾਦ ਨੂੰ ਲੈ ਕੇ ਅਸਾਮ-ਮਿਜ਼ੋਰਮ ਬਾਰਡਰ ‘ਤੇ ਜ਼ਬਰਦਸਤ ਹੰਗਾਮਾ ਹੋਇਆ ਹੈ। ਦੋਵਾਂ ਰਾਜਾਂ ਦੇ ਲੋਕਾਂ ਅਤੇ ਪੁਲਿਸ ਵਿਚਾਲੇ ਹਿੰਸਾ ਹੋਈ ਅਤੇ ਇਸ ਦੌਰਾਨ ਅਸਾਮ ਪੁਲਿਸ ਦੇ 6 ਮੁਲਾਜ਼ਮ ਸ਼ਹੀਦ ਹੋ ਗਏ ਹਨ।

assam mizoram border dispute
assam mizoram border dispute

ਇਹ ਵਿਵਾਦ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ, ਦੋਵੇਂ ਰਾਜਾਂ ਦੇ ਮੁੱਖ ਮੰਤਰੀ ਇੱਕ ਦੂਜੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ। ਜਦਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ। ਹਿੰਸਾ ਸਿਰਫ ਅਸਾਮ ਦੇ ਕਾਛਰ, ਕਰੀਮਗੰਜ, ਹੈਲਾਕਾਂਡੀ ਖੇਤਰਾਂ ਵਿੱਚ ਹੋ ਰਹੀ ਹੈ ਜੋ ਮਿਜ਼ੋਰਮ ਦੇ ਇਜ਼ਵਾਲ, ਮਾਮਿਤ ਅਤੇ ਕੋਲਾਸੇਬ ਨਾਲ ਜੁੜੇ ਹਨ। ਇਸ ਵਿਵਾਦ ਦੇ ਕਾਰਨ ਪਿਛਲੇ ਦਿਨੀਂ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਵਿਚਕਾਰ ਟਵਿੱਟਰ ਯੁੱਧ ਹੋਇਆ ਸੀ। ਮਿਜੋਰਮ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਦੇ ਅਨੁਸਾਰ, ਅਸਾਮ ਪੁਲਿਸ ਨੇ ਸਾਡੇ ਲੋਕਾਂ ‘ਤੇ ਗੋਲੀਆਂ ਚਲਾਈਆਂ, ਗ੍ਰਨੇਡ ਸੁੱਟੇ। ਅਜਿਹੀ ਸਥਿਤੀ ਵਿੱਚ, ਸਾਡੇ ਕੋਲ ਬਦਲਾ ਲੈਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ। ਇਸ ਦੇ ਨਾਲ ਹੀ ਅਸਾਮ ਪੁਲਿਸ ਅਧਿਕਾਰੀ ਦੇ ਅਨੁਸਾਰ ਇਸ ਹਿੰਸਾ ਵਿੱਚ ਤਕਰੀਬਨ ਪੰਜਾਹ ਲੋਕ ਜ਼ਖਮੀ ਹੋਏ ਹਨ। ਲੋਕ ਅਜੇ ਵੀ ਜੰਗਲਾਂ ਵਿੱਚ ਲੁਕੇ ਹੋਏ ਹਨ, ਜਿੱਥੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ : ਟੋਕਿਓ ਓਲੰਪਿਕਸ ‘ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਸਪੇਨ ਨੂੰ 3-0 ਨਾਲ ਦਿੱਤੀ ਮਾਤ

ਪੁਲਿਸ ਅਧਿਕਾਰੀ ਦੇ ਅਨੁਸਾਰ ਜਦੋਂ ਦੋਵਾਂ ਪਾਸਿਆਂ ਦੇ ਲੋਕ ਗੱਲ ਕਰ ਰਹੇ ਸਨ ਤਾਂ ਕੁੱਝ ਬਦਮਾਸ਼ਾਂ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਸਰਹੱਦ ‘ਤੇ ਚੱਲ ਰਹੀ ਹਿੰਸਾ ਤੋਂ ਬਾਅਦ ਹੁਣ ਸੀਆਰਪੀਐਫ ਨੇ ਇੱਥੇ ਮੋਰਚਾ ਸੰਭਾਲ ਲਿਆ ਹੈ। ਜਾਣਕਾਰੀ ਅਨੁਸਾਰ ਸੀਆਰਪੀਐਫ ਦੀਆਂ ਦੋ ਕੰਪਨੀਆਂ ਹੁਣ ਤਾਇਨਾਤ ਕੀਤੀਆਂ ਗਈਆਂ ਹਨ। ਬੀਤੀ ਸ਼ਾਮ ਲਾਊਡ ਸਪੀਕਰਾਂ ਦੀ ਮਦਦ ਨਾਲ ਸੀਆਰਪੀਐਫ ਨੇ ਸਾਰਿਆਂ ਨੂੰ ਵਾਪਿਸ ਚਲੇ ਜਾਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ।

ਇਹ ਵੀ ਦੇਖੋ : 6 ਜਵਾਨ ਸ਼ਹੀਦ, ਯੁੱਧ ਦੇ ਮੈਦਾਨ ‘ਚ ਤਬਦੀਲ ਭਾਰਤ ਦੇ 2 ਰਾਜ ਅਸਾਮ ਤੇ ਮਿਜ਼ੋਰਮ, ਬਾਰਡਰ ‘ਤੇ ਬੁਰਾ ਹਾਲ ! Live ਅਪਡੇਟ

The post ਅਸਾਮ-ਮਿਜ਼ੋਰਮ ਦੇ ਲੋਕ ਹੋਏ ਆਹਮੋ ਸਾਹਮਣੇ ! ਅਸਾਮ ਪੁਲਿਸ ਦੇ 6 ਜਵਾਨ ਸ਼ਹੀਦ, 50 ਲੋਕ ਜ਼ਖਮੀ, CRPF ਤੈਨਾਤ, ਦੇਖੋ ਵੀਡੀਓ appeared first on Daily Post Punjabi.



Previous Post Next Post

Contact Form