ਯੇਦੀਯੁਰੱਪਾ ਦੇ ਕਰੀਬੀ ਬਸਵਰਾਜ ਬੋਮਈ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

ਭਾਰਤੀ ਜਨਤਾ ਪਾਰਟੀ ਨੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬਾਰੇ ਫੈਸਲਾ ਲੈ ਲਿਆ ਹੈ । ਮੰਗਲਵਾਰ ਨੂੰ ਹੋਈ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਰਾਜ ਦੇ ਗ੍ਰਹਿ ਮੰਤਰੀ ਬਸਵਰਾਜ ਬੋਮਈ ਹੁਣ ਮੁੱਖ ਮੰਤਰੀ ਹੋਣਗੇ ।

Basavaraj Bommai to take oath
Basavaraj Bommai to take oath

ਬੋਮਈ ਦੇ ਮੁੱਖ ਮੰਤਰੀ ਬਣਨ ਦਾ ਪ੍ਰਸਤਾਵ ਖੁਦ CM ਬੀ.ਐੱਸ. ਯੇਦੀਯੁਰੱਪਾ ਨੇ ਰੱਖਿਆ । ਬੋਮਈ ਅੱਜ ਯਾਨੀ ਕਿ ਬੁੱਧਵਾਰ ਸਵੇਰੇ 11 ਵਜੇ ਸਹੁੰ ਚੁੱਕਣਗੇ ।ਦਰਅਸਲ, ਇਸ ਦੌਰਾਨ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਰਾਜ ਵਿੱਚ ਤਿੰਨ ਡਿਪਟੀ ਸੀਐਮ ਵੀ ਬਣਾਏ ਜਾ ਸਕਦੇ ਹਨ । ਭਾਜਪਾ ਦੇ ਸੂਤਰਾਂ ਅਨੁਸਾਰ ਆਰ. ਅਸ਼ੋਕ, ਗੋਵਿੰਦ ਕਰਜੋਲ ਅਤੇ ਬੀ. ਸ੍ਰੀਰਾਮਾਲੂ ਸ਼ਾਮਿਲ ਹਨ।

ਇਹ ਵੀ ਪੜ੍ਹੋ: Ex ਬੁਆਏਫ੍ਰੈਂਡ ਨੇ ਜਿੱਤਿਆ ਓਲੰਪਿਕ ਮੈਡਲ, ਲੜਕੀ ਨੇ ਕਿਹਾ – ‘ਬ੍ਰੇਕਅੱਪ ਕਰ ਕੀਤੀ ਗਲਤੀ…’

ਦੱਸ ਦੇਈਏ ਕਿ ਅਸ਼ੋਕ ਯੇਦੀਯੁਰੱਪਾ ਦੀ ਸਰਕਾਰ ਵਿੱਚ ਮਾਲ ਮੰਤਰੀ ਸਨ । ਉੱਥੇ ਹੀ ਗੋਵਿੰਦ ਕਰਜੋਲ ਪਹਿਲਾਂ ਹੀ ਉਪ ਮੁੱਖ ਮੰਤਰੀ ਦੇ ਅਹੁਦੇ ‘ਤੇ ਸਨ। ਇਸਦੇ ਨਾਲ ਹੀ ਸ਼੍ਰੀਰਾਮਲੂ ਕਰਨਾਟਕ ਸਰਕਾਰ ਵਿੱਚ ਸਮਾਜ ਭਲਾਈ ਮੰਤਰੀ ਸਨ ।

Basavaraj Bommai to take oath
Basavaraj Bommai to take oath

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਸਵਰਾਜ ਬੋਮਈ ਅਤੇ ਜਗਦੀਸ਼ ਸ਼ੈਟਾਰ ਨੇ ਮੰਗਲਵਾਰ ਸ਼ਾਮ ਨੂੰ ਹੀ ਬੈਂਗਲੌਰ ਵਿੱਚ ਨਿਗਰਾਨ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਜੀ ਕਿਸ਼ਨ ਰੈਡੀ ਨਾਲ ਮੁਲਾਕਾਤ ਕੀਤੀ ਸੀ । ਯੇਦੀਯੁਰੱਪਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਬੋਮਈ ਦੇ ਨਾਲ-ਨਾਲ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਵਿਸ਼ੇਸ਼ਵਰ ਹੇਗੜੇ ਕਾਗੇਰੀ, ਕੇਂਦਰੀ ਕੋਲਾ ਮਾਈਨਿੰਗ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਕਰਨਾਟਕ ਦੇ ਕੋਲਾ ਅਤੇ ਮਾਈਨਿੰਗ ਮੰਤਰੀ ਮੁਰਗੇਸ਼ ਨਿਰਾਨੀ ਦਾ ਨਾਮ ਚਰਚਾ ਵਿੱਚ ਸੀ।

ਇਹ ਸੀ ਪੜ੍ਹੋ: ਵੱਡੀ ਖਬਰ : ਭਾਰਤ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਦੂਜਾ ਟੀ -20 ਮੈਚ ਮੁਲਤਵੀ, ਕ੍ਰੂਨਲ ਪਾਂਡਿਆ ਨੂੰ ਹੋਇਆ ਕੋਰੋਨਾ

ਦੱਸ ਦੇਈਏ ਕਿ ਯੇਦੀਯੁਰੱਪਾ ਨੇ ਸੋਮਵਾਰ ਨੂੰ ਆਪਣੀ ਸਰਕਾਰ ਦੇ ਦੋ ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਰਾਜਪਾਲ ਨੇ ਯੇਦੀਯੁਰੱਪਾ ਦੇ ਅਸਤੀਫ਼ੇ ਨੂੰ ਸਵੀਕਾਰ ਕਰ ਲਿਆ ਸੀ ਅਤੇ ਉਸਦੀ ਅਗਵਾਈ ਵਾਲੇ ਮੰਤਰੀਆਂ ਦੀ ਸਭਾ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਸੀ, ਪਰ  ਬਦਲਵੇਂ ਪ੍ਰਬੰਧ  ਹੋਣ ਤੱਕ ਮੁੱਖ ਮੰਤਰੀ ਵਜੋਂ ਸੇਵਾ ਜਾਰੀ ਰੱਖਣ ਲਈ ਕਿਹਾ ਗਿਆ ਸੀ। 

ਇਹ ਵੀ ਦੇਖੋ: ਰਾਤੀ ਮੁੰਡਾ-ਕੁੜੀ ਅੰਦਰ ਵੜੇ, ਸ਼ਟਰ ਹੋਇਆ ਬੰਦ, ਦੇਖੋ ਫਿਰ ਬੰਦ ਸ਼ਟਰ ਦੇ ਪਿੱਛੇ ਦਾ ਨਜ਼ਾਰਾ…

The post ਯੇਦੀਯੁਰੱਪਾ ਦੇ ਕਰੀਬੀ ਬਸਵਰਾਜ ਬੋਮਈ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ appeared first on Daily Post Punjabi.



Previous Post Next Post

Contact Form