ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਫਟਿਆ ਬੱਦਲ, 4 ਲੋਕਾਂ ਦੀ ਮੌਤ, 30 ਤੋਂ ਵੱਧ ਲਾਪਤਾ

ਜੰਮੂ-ਕਸ਼ਮੀਰ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ । ਇਸ ਵਿਚਾਲੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਇੱਕ ਪਿੰਡ ਵਿੱਚ ਬੱਦਲ ਫਟ ਗਿਆ । ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ।

Jammu Kashmir Kishtwar cloudburst
Jammu Kashmir Kishtwar cloudburst

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕਿਸ਼ਤਵਾੜ ਜ਼ਿਲੇ ਦੇ ਹੋਂਜਰ ਖੇਤਰ ਵਿੱਚ ਵਾਪਰਿਆ । ਬੁੱਧਵਾਰ ਸਵੇਰੇ ਕਰੀਬ 4:20 ਵਜੇ ਬੱਦਲ ਫਟਣ ਤੋਂ ਬਾਅਦ ਕਈ ਲੋਕ ਲਾਪਤਾ ਹੋ ਗਏ ਹਨ । ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ, ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹੈ ।

ਇਹ ਵੀ ਪੜ੍ਹੋ: Ex ਬੁਆਏਫ੍ਰੈਂਡ ਨੇ ਜਿੱਤਿਆ ਓਲੰਪਿਕ ਮੈਡਲ, ਲੜਕੀ ਨੇ ਕਿਹਾ – ‘ਬ੍ਰੇਕਅੱਪ ਕਰ ਕੀਤੀ ਗਲਤੀ…’

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਡਚਨ ਦੇ ਉਸ ਖੇਤਰ ਵਿੱਚ ਵਾਪਰਿਆ ਹੈ ਜਿੱਥੇ ਕੋਈ ਸੜਕ ਨਹੀਂ ਹੈ। ਇਸ ਹਾਦਸੇ ਵਿੱਚ 35 ਲੋਕ ਲਾਪਤਾ ਹਨ। ਇਸ ਵਿਚੋਂ ਹੁਣ ਤੱਕ 4 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

Jammu Kashmir Kishtwar cloudburst
Jammu Kashmir Kishtwar cloudburst

ਇਸਦੇ ਨਾਲ ਹੀ ਸਥਾਨਕ ਪੁਲਿਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕਿਸ਼ਤਵਾੜ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਲੋਕ ਐਸਐਸਪੀ ਕਿਸ਼ਤਵਾੜ 9419119202, Adl.SP ਕਿਸ਼ਤਵਾੜ 9469181254, ਡਿਪਟੀ ਐਸ ਪੀ ਹੈਡਕੁਆਟਰਜ਼ 9622640198 ਐਸਡੀਪੀਓ ਐਥੋਲੀ 9858512348 ‘ਤੇ ਸੰਪਰਕ ਕਰ ਸਕਦੇ ਹਨ।

ਇਹ ਸੀ ਪੜ੍ਹੋ: ਵੱਡੀ ਖਬਰ : ਭਾਰਤ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਦੂਜਾ ਟੀ -20 ਮੈਚ ਮੁਲਤਵੀ, ਕ੍ਰੂਨਲ ਪਾਂਡਿਆ ਨੂੰ ਹੋਇਆ ਕੋਰੋਨਾ

ਦੱਸ ਦੇਈਏ ਕਿ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਅਨੁਸਾਰ ਬਚਾਅ ਕਾਰਜ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। SDRF ਦੀ ਟੀਮ ਨੇ ਵੀ ਮੋਰਚਾ ਸੰਭਾਲ ਲਿਆ ਹੈ। ਬੱਦਲ ਫਟਣ ਕਾਰਨ ਕਿਸ਼ਤਵਾੜ ਵਿੱਚ ਕਈ ਘਰ ਨੁਕਸਾਨੇ ਗਏ ਹਨ। ਹੁਣ ਤੱਕ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ। ਬਾਕੀਆਂ ਦੀ ਭਾਲ ਜਾਰੀ ਹੈ । 

ਇਹ ਵੀ ਦੇਖੋ: ਰਾਤੀ ਮੁੰਡਾ-ਕੁੜੀ ਅੰਦਰ ਵੜੇ, ਸ਼ਟਰ ਹੋਇਆ ਬੰਦ, ਦੇਖੋ ਫਿਰ ਬੰਦ ਸ਼ਟਰ ਦੇ ਪਿੱਛੇ ਦਾ ਨਜ਼ਾਰਾ…

The post ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਫਟਿਆ ਬੱਦਲ, 4 ਲੋਕਾਂ ਦੀ ਮੌਤ, 30 ਤੋਂ ਵੱਧ ਲਾਪਤਾ appeared first on Daily Post Punjabi.



Previous Post Next Post

Contact Form