ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਸਾਲ ਬਾਅਦ ਆਪਣੇ ਸਰਕਾਰੀ ਨਿਵਾਸ ‘ਤੇ ਪਹੁੰਚ ਕੇ ਵਿਧਾਇਕਾਂ ਨੂੰ ਮਿਲੇ ਹਨ। ਇਹ ਇਸ ਲਈ ਅਹਿਮ ਹੈ ਕਿਉਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਜਦੋਂ ਵਿਧਾਇਕਾਂ, ਸੰਸਦ ਮੈਂਬਰਾਂ, ਪਾਰਟੀ ਦੇ ਸੀਨੀਅਰ ਆਗੂਆਂ, ਰਾਜ ਸਭ ਮੈਂਬਰਾਂ ਆਦਿ ਨਾਲ ਵੱਖ-ਵੱਖ ਗੱਲ ਕੀਤੀ ਤਾਂ ਉਨ੍ਹਾਂ ‘ਚੋਂ ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਸੀ ਕਿ ਅਮਰਿੰਦਰ ਸਿੰਘ ਆਮ ਲੋਕਾਂ ਨਾਲ ਮਿਲਣਾ ਤਾਂ ਦੂਰ, ਆਪਣੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਹੀ ਨਹੀਂ ਮਿਲਦੇ। ਉਨ੍ਹਾਂ ਦੀ ਇਹ ਵੀ ਸ਼ਿਕਾਇਤ ਸੀ ਕਿ ਜਦੋਂ ਉਹ ਸਰਕਾਰੀ ਨਿਵਾਸ ਛੱਡ ਕੇ ਆਪਣੇ ਫਾਰਮ ਹਾਊਸ ‘ਤੇ ਚਲੇ ਗਏ ਹਨ, ਉਦੋਂ ਤੋਂ ਉਨ੍ਹਾਂ ਨੂੰ ਮਿਲਣਾ ਲਗਪਗ ਨਾਮੁਮਕਿਨ ਹੋ ਗਿਆ ਹੈ। ਇਸ ਬਾਰੇ ਕਮੇਟੀ ਨੇ ਮੁੱਖ ਮੰਤਰੀ ਨਾਲ ਵੀ ਗੱਲਬਾਤ ਦੌਰਾਨ ਵਿਧਾਇਕਾਂ ਦੀ ਇਸ ਸ਼ਿਕਾਇਤ ਦਾ ਜ਼ਿਕਰ ਵੀ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਨੂੰ ਕਿਹਾ ਕਿ ਕੋਰੋਨਾ ਕਾਰਨ ਉਹ ਲੋਕਾਂ ਨਾਲ ਜ਼ਿਆਦਾ ਨਹੀਂ ਮਿਲ ਰਹੇ ਹਨ।
source https://punjabinewsonline.com/2021/06/12/%e0%a8%a6%e0%a9%8b-%e0%a8%b8%e0%a8%be%e0%a8%b2-%e0%a8%ac%e0%a8%be%e0%a8%85%e0%a8%a6-%e0%a8%86%e0%a8%aa%e0%a8%a3%e0%a9%80-%e0%a8%b8%e0%a8%b0%e0%a8%95%e0%a8%be%e0%a8%b0%e0%a9%80-%e0%a8%b0%e0%a8%bf/
Sport:
PTC News