ਬਾਰਿਸ਼ ਨਾਲ ਬੇਹਾਲ ਮੁੰਬਈ, ਅੰਧੇਰੀ ਸਬਵੇਅ ‘ਚ ਭਰਿਆ ਪਾਣੀ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਮੁੰਬਈ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਲਗਾਤਾਰ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਤੇਜ਼ ਬਾਰਿਸ਼ ਦੇ ਚੱਲਦਿਆਂ ਅੰਧੇਰੀ ਸਬਵੇਅ ਪਾਣੀ ਨਾਲ ਭਰ ਗਿਆ ਹੈ।

Maharashtra rain live updates
Maharashtra rain live updates

ਕੁਰਲਾ, ਸੈਂਟਾਕਰੂਜ਼, ਅੰਧੇਰੀ ਸਣੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਕਾਰਨ ਬਹੁਤ ਥਾਵਾਂ ‘ਤੇ ਪਾਣੀ ਭਰ ਗਿਆ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮੁੰਬਈ ਵਿੱਚ ਹਰ ਸਾਲ ਮੌਨਸੂਨ ਦੀ ਬਾਰਿਸ਼ ਅਜਿਹੀ ਸਮੱਸਿਆ ਬਣ ਜਾਂਦੀ ਹੈ ਕਿ ਕੁਝ ਘੰਟਿਆਂ ਵਿੱਚ ਹੀ ਸ਼ਹਿਰ ਦੀ ਆਵਾਜਾਈ ਠੱਪ ਹੋ ਜਾਂਦੀ ਹੈ।

ਇਹ ਵੀ ਪੜ੍ਹੋ: BJP ਛੱਡ TMC ‘ਚ ਸ਼ਾਮਿਲ ਹੋਏ ਮੁਕੁਲ ਰਾਏ ਤਾਂ CM ਮਮਤਾ ਨੇ ਕਿਹਾ – ‘ਘਰ ਦਾ ਲੜਕਾ ਵਾਪਿਸ ਆਇਆ ਹੈ’

ਜ਼ਿਕਰਯੋਗ ਹੈ ਕਿ ਮੁੰਬਈ ਵਿੱਚ ਦੱਖਣ-ਪੱਛਮੀ ਮਾਨਸੂਨ ਨੇ ਬੁੱਧਵਾਰ ਨੂੰ ਦਸਤਕ ਦਿੱਤੀ ਹੈ। ਜਿਸ ਤੋਂ ਬਾਅਦ ਤੋਂ ਹੀ ਇੱਥੇ ਬਾਰਿਸ਼ ਹੋ ਰਹੀ ਹੈ। ਇਸ ਵਿਚਾਲੇ ਮੌਸਮ ਵਿਭਾਗ ਵੱਲੋਂ 13-14 ਜੂਨ ਨੂੰ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।  ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।

Maharashtra rain live updates
Maharashtra rain live updates

IMD ਦੇ ਖੇਤਰੀ ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਮੁੰਬਈ, ਠਾਣੇ, ਰਾਏਗੜ ਅਤੇ ਰਤਨਾਗਿਰੀ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਜਦੋਂ ਕਿ ਰਾਏਗੜ ਅਤੇ ਰਤਨਾਗਿਰੀ ਜ਼ਿਲ੍ਹਿਆਂ ਵਿੱਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਵੀ ਅਜਿਹਾ ਹੀ ਅਲਰਟ ਜਾਰੀ ਹੈ। ਭਾਰੀ ਬਾਰਿਸ਼ ਦੇ ਅਲਰਟ ਵਿਚਾਲੇ ਪ੍ਰਸ਼ਾਸਨ ਵੀ ਅਲਰਟ ‘ਤੇ ਹੈ। ਜਿਸਦੇ ਮੱਦੇਨਜ਼ਰ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ NDRF ਨੂੰ ਵੀ ਤੈਨਾਤ ਕਰ ਦਿੱਤਾ ਗਿਆ ਹੈ।  

ਇਹ ਵੀ ਪੜ੍ਹੋ: ਸ਼੍ਰੀਲੰਕਾ ਖਿਲਾਫ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਇੰਨਾਂ 6 ਨੌਜਵਾਨ ਖਿਡਾਰੀਆਂ ਨੂੰ ਪਹਿਲੀ ਵਾਰ ਮਿਲੀ ਟੀਮ ‘ਚ ਜਗ੍ਹਾ

ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਅਨੁਸਾਰ 13-14 ਜੂਨ ਨੂੰ ਦੋ ਦਿਨਾਂ ਦੀ ਮਿਆਦ ਦੌਰਾਨ ਮੁੰਬਈ ਸ਼ਹਿਰ ਤੇ ਉਪਨਗਰਾਂ ਦੇ ਕੁਝ ਹਿੱਸਿਆਂ ‘ਚ ਭਾਰੀ ਬਾਰਿਸ਼ ਦੀ ਚੇਤਾਵਨੀ ਹੈ । ਅਜਿਹੇ ਵਿੱਚ BMC ਵੱਲੋਂ ਆਫ਼ਤ ਪ੍ਰਬੰਧਨ ਵਿਭਾਗ ਨੇ ਲੋਕਾਂ ਨੂੰ ਸਮੁੰਦਰ ਤੱਟਾਂ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਹੈ। 

ਇਹ ਵੀ ਦੇਖੋ: Poster war ‘ਤੇ AAP ਵਾਲਿਆਂ ਦਾ ਤਨਜ਼, ਸੁਣੋ Punjab ਨੂੰ ਕਿਸ ਤਰ੍ਹਾਂ ਦਾ Captain ਚਾਹੀਦਾ

The post ਬਾਰਿਸ਼ ਨਾਲ ਬੇਹਾਲ ਮੁੰਬਈ, ਅੰਧੇਰੀ ਸਬਵੇਅ ‘ਚ ਭਰਿਆ ਪਾਣੀ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ appeared first on Daily Post Punjabi.



Previous Post Next Post

Contact Form