ਮੱਧ ਪ੍ਰਦੇਸ ਦੇ ਸਾਬਕਾ ਵਣ ਮੰਤਰੀ ਅਤੇ ਗੰਧਵਾਨੀ ਤੋਂ ਕਾਂਗਰਸ ਵਿਧਾਇਕ ਉਮੰਗ ਸਿੰਘਾਰ ਦੀ ਮੁਸ਼ਕਿਲਾਂ ‘ਚ ਵਾਧਾ ਹੋ ਗਿਆ ਹੈ। ਬੰਗਲੇ ਤੇ ਵਿਧਾਇਕ ਦੀ ਦੋਸਤ ਸੋਨੀਆ ਭਾਰਦਵਾਜ ਦੀ ਖੁਦਕਸ਼ੀ ਦੇ ਮਾਮਲੇ ਦੀ ਸਿੰਘਾਰ ਖਿਲਾਫ਼ ਸ਼ਾਹਪੁਰਾ ਥਾਣੇ ‘ਚ ਆਤਮਹੱਤਿਆ ਲਈ ਪ੍ਰੇਰਿਤ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।
ਸੋਨੀਆ ਦੇ ਲੜਕੇ ਆਰੀਅਨ ਅਤੇ ਨੌਕਰਾਂ ਨੇ ਪੁਲੀਸ ਕੋਲ ਮੰਨਿਆ ਕਿ ਵਿਧਾਇਕ ਅਤੇ ਸੋਨੀਆ ‘ਚ ਤਤਕਾਰ ਚੱਲਦੀ ਰਹਿੰਦੀ ਸੀ । ਪੁਲੀਸ ਦੇ ਮੁਤਾਬਿਕ ਮ੍ਰਿਤਕਾ ਦੇ ਪਰਸ ਵਿੱਚੋਂ ਮਿਲੇ ਸੁਸਾਈਡ ਨੋਟ , ਨੌਕਰਾਂ ਅਤੇ ਸੋਨੀਆ ਦੇ ਲੜਕੇ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ।
ਏਐਸਪੀ ਰਾਜੇਸ਼ ਸਿੰਘ ਭਦੋਰਿਆ ਮੁਤਾਬਿਕ ਸਿੰਘਾਰ ਵਿਰੁੱਧ ਧਾਰਾ 306 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਐਤਵਾਰ ਨੂੰ ਸ਼ਾਹਪੁਰਾ ਸਥਿਤ ਬੰਗਲੇ ‘ਚ ਵਿਧਾਇਕ ਦੀ ਗਰਲਫਰੈਂਡ ਸੋਨੀਆ ਭਾਰਦਵਾਜ ਨੇ ਖੁਦਕਸ਼ੀ ਕਰ ਲਈ ਸੀ । ਉਸਨੇ ਇੱਕ ਖੁਦਕਸ਼ੀ ਨੋਟ ਵੀ ਛੱਡਿਆ ਹੈ।
ਪੁਲੀਸ ਨੇ ਦੱਸਿਆ ਕਿ ਹੁਣ ਤੱਕ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਵਿਧਾਇਕ ਅਤੇ ਸੋਨੀਆ ਵਿਆਹ ਕਰਵਾਉਣ ਵਾਲੇ ਸਨ । ਉਹਨਾ ਦੀ ਜਾਣ-ਪਛਾਣ ਇੱਕ ਮੈਟਰੀਮੋਨੀਅਲ ਵੈੱਬਸਾਈਟ ਦੇ ਰਾਹੀਂ ਹੋਈ ਸੀ । ਹਾਲਾਂਕਿ ਇਹ ਸਾਫ਼ ਨਹੀਂ ਕਿ ਵਿਆਹ ਕਦੋਂ ਕਰਵਾਉਣਾ ਸੀ । ਜਾਣਕਾਰਾਂ ਮੁਤਾਬਿਕ ਸੋਨੀਆ ਨੇ ਪਹਿਲਾ ਪਤੀ ਨੂੰ ਛੱਡ ਕੇ ਦੂਜਾ ਵਿਆਹ ਕੀਤਾ ਸੀ , ਪਰ ਉਹ ਵੀ ਕੁਝ ਦਿਨਾਂ ਬਾਅਦ ਅਲੱਗ ਹੋ ਗਏ ।
ਘਟਨਾਸਥਾਨ ਤੋਂ ਮਿਲੇ ਖੁਦਕਸ਼ੀ ਨੋਟ ਵਿੱਚ ਮ੍ਰਿਤਕਾ ਨੇ ਕਿਸੇ ਨੂੰ ਸਿੱਧਾ ਜਿੰਮੇਵਾਰ ਨਹੀਨ ਠਹਿਰਾਇਆ। ਪੁਲੀਸ ਮੁਤਾਬਿਕ ਹੁਣ ਸਾਰਾ ਮਾਮਲਾ ਸੋਨੀਆ ਦੇ ਪਰਿਵਾਰ ਦੇ ਬਿਆਨਾਂ ‘ਤੇ ਖੜਾ ਹੈ।
ਹਾਲਾਂਕਿ ਪੋਸਟ ਪਾਰਟਮ ਮਗਰੋਂ ਸੋਨੀਆ ਦੇ ਪਰਿਵਾਰ ਨੇ ਕੋਲਾਰ ਸਨਖੇੜੀ ਸ਼ਮਸ਼ਾਨ ਘਾਟ ਲੈ ਆਏ। ਉੱਥੇ ਵਿਧਾਇਕ ਸਿੰਘਾਰ ਵੀ ਉੱਥੇ ਪਹੁੰਚੇ ਅਤੇ ਉਸਨੇ ਸੋਨੀਆ ਦੇ ਬੇਟੇ ਅਤੇ ਮਾਂ ਨਾਲ ਗੱਲਬਾਤ ਵੀ ਕੀਤੀ ।
ਪੁਲੀਸ ਨੇ ਸੋਨੀਆ ਦੀ ਮਾਂ ਨੂੰ ਖੁਦਕਸ਼ੀ ਨੋਟ ਦਿਖਾਇਆ ਹੈ । ਇਸ ਤੋਂ ਇਲਾਵਾ ਰਾਈਟਿੰਗ ਐਕਸਪਰਟ ਦੀ ਮੱਦਦ ਵੀ ਲਈ ਜਾ ਰਹੀ ਹੈ।
ਸੋਨੀਆ ਦੀ ਕਹਾਣੀ ਬਹੁਤ ਦਿਲਚਸਪ ਹੈ । ਇੱਕ ਪਾਸੇ ਉਹ ਵੱਡੇ –ਵੱਡੇ ਸੁਪਨੇ ਰੱਖਦੀ , ਪਰ ਆਪਣੀ ਨਿੱਜੀ ਜਿੰਦਗੀ ਤੋਂ ਸੰਤੁਸ਼ਟ ਨਹੀਂ ਸੀ । ਪਹਿਲਾਂ ਉਸਨੇ ਆਪਣੇ ਪਹਿਲੇ ਪਤੀ ਨੂੰ ਛੱਡ ਕੇ ਦੂਜਾ ਵਿਆਹ ਕੀਤਾ , ਪਰ ਉਹ ਵੀ ਕੁਝ ਸਮੇਂ ‘ਚ ਟੁੱਟ ਗਿਆ । ਹਾਲਾਂਕਿ ਉਹ ਆਪਣੇ ਲੜਕੇ ਨੂੰ ਬਹੁਤ ਪਿਆਰ ਕਰਦੀ ਸੀ।
ਸੋਨੀਆ , ਅੰਬਾਲਾ ਦੇ ਬਲਦੇਵ ਨਗਰ ਵਿੱਚ ਆਪਣੀ ਮਾਂ ਨਾਲ ਰਹਿੰਦੀ ਸੀ ।
ਕਾਂਗਰਸ ਨੇਤਾ ਸਿੰਘਾਰ ਨੇ ਕਿਹਾ ਆਤਮਹੱਤਿਆ ਲਈ ਉਕਸਾਉਣ ਦਾ ਕੋਈ ਸਬੂਤ ਨਹੀਂ ,ਪਰ ਪੁਲੀਸ ਸਰਕਾਰ ਦੇ ਕਹਿਣ ਤੇ ਪ੍ਰੇਸ਼ਾਨ ਕਰ ਰਹੀ ਹੈ।
source https://punjabinewsonline.com/2021/05/18/%e0%a8%ae%e0%a9%b1%e0%a8%a7-%e0%a8%aa%e0%a9%8d%e0%a8%b0%e0%a8%a6%e0%a9%87%e0%a8%b8%e0%a8%bc-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%b5%e0%a8%bf%e0%a8%a7%e0%a8%be%e0%a8%87/