ਤੂਫਾਨ ‘ਚ ਡੁੱਬਿਆ ਜਹਾਜ਼ – 170 ਵਿਅਕਤੀ ਲਾਪਤਾ

‘ਤਾਊ ਤੇ’ ਤੂਫਾਨ ਦੇ ਕਾਰਨ ਦੋ ਜਹਾਜ਼ ਮੁੰਬਈ ਤੋਂ 175 ਕਿਲੋਮੀਟਰ ਦੂਰ ‘ਹੀਰਾ ਆਇਲ ਫੀਲਡਸ’ ਦੇ ਕੋਲ ਸਮੁੰਦਰ ਵਿੱਚ ਫਸ ਗਏ ਸਨ। ਇਹਨਾ ਵਿੱਚ ਪੀ -305 ਜਹਾਜ ਡੁੱਬ ਗਿਆ ਹੈ। ਇਸ ਵਿੱਚ 273 ਲੋਕ ਸਵਾਰ ਸਨ । ਇਸ ਨੂੰ ਬਚਾਉਣ ਲਈ ਨੇਵੀ ਨੇ ਆਈਐਨਐਸ ਕੋਚੀ ਅਤੇ ਆਈਐਨਐਸ ਤਲਵਾਰ ਨੂੰ ਤਾਇਨਾਤ ਕੀਤਾ ਗਿਆ ।
ਜਹਾਜ਼ ਵਿੱਚ ਸਵਾਰ 170 ਤੋਂ ਜਿ਼ਆਦਾ ਲੋਕ ਲਾਪਤਾ ਹਨ। ਇਸ ਸਵਾਰ 140 ਤੋਂ ਜਿ਼ਆਦਾ ਲੋਕਾਂ ਦੀ ਬਚਾ ਲਿਆ ਗਿਆ ।
ਇਸ ਤੋਂ ਇਲਾਵਾ ਇੱਕ ਹੋਰ ਜਹਾਜ਼ ਵੀ ਸਮੁੰਦਰ ਵਿੱਚ ਫਸਿਆ ਹੋਇਆ ਹੈ। ਉਸ ਨੂੰ ਬਚਾਉਣ ਦੇ ਲਈ ਆਈਐਨਐਸ ਕੋਲਕਾਤਾ ਨੂੰ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਿਕ , ਇਸ ਵਿੱਚ 137 ਲੋਕ ਸਵਾਰ ਸਨ, ਜਿਸ ਵਿੱਚ 38 ਲੋਕਾਂ ਬਚਾਇਆ ਗਿਆ ਹੈ।



source https://punjabinewsonline.com/2021/05/18/%e0%a8%a4%e0%a9%82%e0%a8%ab%e0%a8%be%e0%a8%a8-%e0%a8%9a-%e0%a8%a1%e0%a9%81%e0%a9%b1%e0%a8%ac%e0%a8%bf%e0%a8%86-%e0%a8%9c%e0%a8%b9%e0%a8%be%e0%a8%9c%e0%a8%bc-170-%e0%a8%b5/
Previous Post Next Post

Contact Form