ਬਠਿੰਡਾ ਦੀ ਆਪ ਵਿਧਾਇਕ ਦਾ ਗੰਨਮੈਨ ਕਰਫ਼ਿਊ ਦੌਰਾਨ ਸਰਕਾਰੀ ਗੱਡੀ ਵਿੱਚ ਸ਼ਰਾਬ ਖਰੀਦਣ ਪਹੁੰਚਿਆ ਤਾਂ ਲੋਕਾਂ ਬਣਾ ਲਈ ਵੀਡੀਓ

ਬਠਿੰਡਾ ਦੇਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਦੀ ਸਰਕਾਰੀ ਗੱਡੀ ਲੈ ਕੇ ਠੇਕੇ ਤੋਂ ਸ਼ਰਾਬ ਖਰੀਦਣ ਪੁੱਜੇ ਉਨ੍ਹਾਂ ਦੇ ਗੰਨਮੈਨ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸ਼ੁੱਕਰਵਾਰ ਦੀ ਹੈ ਜਿਸ ਵੇਲੇ ਪੂਰੇ ਸ਼ਹਿਰ ਵਿਚ ਕਰਫ਼ਿਊ ਲੱਗਾ ਹੋਇਆ ਸੀ। ਬੀਤੇ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਬੀਬੀਵਾਲਾ ਚੌਕ ‘ਚ ਵਿਧਾਇਕ ਰੁਪਿੰਦਰ ਕੌਰ ਰੂਬੀ ਦੀ ਸਰਕਾਰੀ ਗੱਡੀ ਉਕਤ ਸ਼ਰਾਬ ਦੇ ਠੇਕੇ ਦੇ ਬਾਹਰ ਪਹੁੰਚਦੀ ਹੈ। ਗੱਡੀ ਵਿਚੋਂ ਉਨ੍ਹਾਂ ਦਾ ਗੰਨਮੈਨ ਨਿਕਲਿਆ ਤੇ ਠੇਕੇ ਤੋਂ ਸ਼ਰਾਬ ਦੀ ਬੋਤਲ ਖਰੀਦ ਕੇ ਗੱਡੀ ‘ਚ ਜਾਣ ਲੱਗਾ। ਇਸੇ ਦੌਰਾਨ ਉੱਥੇ ਮੌਜੂਦ ਕੁਝ ਲੋਕਾਂ ਨੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ ‘ਤੇ ਉਹ ਤੁਰੰਤ ਗੱਡੀ ਲੈ ਕੇ ਉੱਥੋਂ ਭੱਜ ਗਿਆ। ਲੋਕਾਂ ਦਾ ਕਹਿਣਾ ਸੀ ਕਿ ਕਰਫ਼ਿਊ ‘ਚ ਆਮ ਲੋਕਾਂ ਨੂੰ ਘਰੋਂ ਨਹੀਂ ਨਿਕਲਣ ਦਿੱਤਾ ਜਾਂਦਾ। ਉੱਥੇ ਹੀ, ਵਿਧਾਇਕ ਦਾ ਗੰਨਮੈਨ ਆਰਾਮ ਨਾਲ ਸਰਕਾਰੀ ਗੱਡੀ ‘ਚ ਆ ਕੇ ਠੇਕੇ ਤੋਂ ਸ਼ਰਾਬ ਲੈ ਜਾਂਦਾ ਹੈ। ਇਸ ਤੋਂ ਬਾਅਦ ਲੋਕਾਂ ਨੇ ਇਹ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਕਰ ਦਿੱਤੀ।



source https://punjabinewsonline.com/2021/05/10/%e0%a8%ac%e0%a8%a0%e0%a8%bf%e0%a9%b0%e0%a8%a1%e0%a8%be-%e0%a8%a6%e0%a9%80-%e0%a8%86%e0%a8%aa-%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%a6%e0%a8%be-%e0%a8%97%e0%a9%b0%e0%a8%a8/
Previous Post Next Post

Contact Form